ਚੰਡੀਗੜ੍ਹ, 28 ਅਗਸਤ

ਕਰਨਾਲ ਵਿਚ ਕਿਸਾਨਾਂ ਤੇ ਲਾਠੀਚਾਰਜ ਕਰਨ ਦੇ ਮਾਮਲੇ ਵਿਚ ਅੱਜ ਸ਼ਾਮ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵਿਚ ਕਰਨਾਲ ਦਾ ਐਸਡੀਐਮ ਆਯੁਸ਼ ਸਿਨਹਾ ਸੰਬੋਧਨ ਕਰ ਰਿਹਾ ਹੈ ਤੇ ਉਹ ਪੁਲੀਸ ਮੁਲਾਜ਼ਮਾਂ ਨੂੰ ਕਹਿ ਰਿਹਾ ਹੈ ਕਿ ਇਸ ਬੈਰੀਕੇਡ ਤੋਂ ਕਿਸੇ ਵੀ ਕਿਸਾਨ ਪ੍ਰਦਰਸ਼ਨਕਾਰੀ ਨੂੰ ਲੰਘਣ ਨਹੀਂ ਦੇਣਾ, ਜੇ ਕੋਈ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਸਿਰ ਪਾੜ ਦਿਓ। ਇਸ ਸਬੰਧੀ ਫੌਰੀ ਕੋਈ ਲਿਖਤੀ ਹੁਕਮਾਂ ਦੀ ਵੀ ਲੋੜ ਨਹੀਂ ਹੈ। ਦੂਜੇ ਪਾਸੇ ਕਾਂਗਰਸ ਨੇ ਖੱਟਰ ਸਰਕਾਰ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ ਹੈ।