ਮੁੰਬਈ, 21 ਜਨਵਰੀ

ਇਥੋਂ ਦੀ ਅਦਾਲਤ ਨੇ ਬੁੱਲੀ ਬਾਈ ਐਪ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੇ ਮਹਿਲਾਵਾਂ ਨੂੰ ਅਪਮਾਨਤ ਕਰਨ ਵਾਲਾ ਵੱਡਾ ਅਪਰਾਧ ਕੀਤਾ ਹੈ। ਜ਼ਿਕਰਯੋਗ ਹੈ ਕਿ ਬੁੱਲੀ ਬਾਈ ਐਪ ’ਤੇ ਕਈ ਮੁਸਲਿਮ ਔਰਤਾਂ ਦਾ ਬਿਓਰਾ ਜਨਤਕ ਕੀਤਾ ਗਿਆ ਹੈ ਤੇ ਲੋਕਾਂ ਨੂੰ ਬੋਲੀ ਲਗਾਉਣ ਦਾ ਸੱਦਾ ਦਿੱਤਾ ਗਿਆ ਹੈ। ਬਾਂਦਰਾ ਮੈਟਰੋਪਾਲਿਟਨ ਅਦਾਲਤ ਦੇੇ ਮੈਜਿਸਟਰੇਟ ਕੋਮਲ ਸਿੰੰਘ ਰਾਜ ਨੇ ਮੁੁਲਜ਼ਮ ਵਿਸ਼ਾਲ ਕੁਮਾਰ ਝਾਅ, ਸ਼ਵੇਤਾ ਸਿੰਘ ਅਤੇ ਮੰਯਕ ਰਾਵਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।