ਨਵੀਂ ਦਿੱਲੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ 20 ਸਤੰਬਰ ਨੂੰ ਹੋਣ ਵਾਲੀ ਸਿਖਰਲੀ ਪਰਿਸ਼ਦ ਬੈਠਕ ਵਿੱਚ ਜਿਨਸੀ ਸੋਸ਼ਣ ਰੋਕਥਾਮ ਨੀਤੀ ਨੂੰ ਪ੍ਰਵਾਨਗੀ ਦੇਵੇਗੀ ਅਤੇ ਘਰੇਲੂ ਕ੍ਰਿਕਟਰਾਂ ਦੇ ਮੁਆਵਜ਼ੇ ਦੇ ਪੈਕੇਜ ‘ਤੇ ਚਰਚਾ ਕਰੇਗੀ। ਹੁਣ ਤੱਕ ਬੋਰਡ ਕੋਲ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਕੋਈ ਨੀਤੀ ਨਹੀਂ ਸੀ। ਸੀਈਓ ਰਾਹੁਲ ਜੌਹਰੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਬੋਰਡ ਨੇ ਅੰਦਰੂਨੀ ਕਮੇਟੀ ਕਾਇਮ ਕੀਤੀ ਤੇ ਜੌਹਰੀ ਨੂੰ ਦੋਸ਼ਾਂ ਕਾਰਨ ਅਸਤੀਫਾ ਦੇਣਾ ਪਿਆ ਸੀ।