ਵਾਸ਼ਿੰਗਟਨ, 14 ਦਸੰਬਰ

ਰਾਸ਼ਟਰਪਤੀ ਜੋਅ ਬਾਇਡਨ ਸਮਲਿੰਗੀ ਵਿਆਹ ਨਾਲ ਸਬੰਧਤ ਬਿੱਲ ’ਤੇ ਸਹੀ ਪਾਉਣਗੇ। ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਇਹ ਬਿੱਲ ਕਾਨੂੰਨ ਦੀ ਸ਼ਕਲ ਲੈ ਲਵੇਗਾ। ਬਾਇਡਨ ਨੇ ਬਿੱਲ ’ਤੇ ਸਹੀ ਪਾਉਣ ਲਈ ਵ੍ਹਾਈਟ ਹਾਊਸ ਵਿੱਚ ਰੱਖੇ ਸਮਾਗਮ ਲਈ ਹਜ਼ਾਰਾਂ ਲੋਕਾਂ ਨੂੰ ਸੱਦਾ ਦਿੱਤਾ ਹੈ। ਇਸ ਮੌਕੇ ਦੋਵਾਂ ਪਾਰਟੀਆਂ ਦੇ ਕਾਨੂੰਨਸਾਜ਼ਾਂ ਤੋਂ ਇਲਾਵਾ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਡੋਅ ਐਮਹੌਫ ਵੀ ਮੌਜੂਦ ਰਹਿਣਗੇ। ਵ੍ਹਾਈਟ ਹਾਊਸ ਵਿੱਚ ਇਸ ਖਾਸ ਮੌਕੇ ਲਈ ਸੰਗੀਤਕ ਪੇਸ਼ਕਾਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮਹਿਮਾਨਾਂ ਦੀ ਸੂਚੀ ਵਿੱਚ ਕਲੱਬ ‘ਕਿਊ’ ਦਾ ਮਾਲਕ ਵੀ ਸ਼ਾਮਲ ਹੈ। ਕੋਲੋਰਾਡੋ ਵਿੱਚ ਸਮਲਿੰਗੀਆਂ ਲਈ ਇਹ ਖਾਸ ਕਲੱਬ ਹੈ।