ਮੁੰਬਈ — ਫਿਲਮ ‘ਵੀਰੇ ਦੀ ਵੈਡਿੰਗ’ ‘ਚ ਚੇਨ ਸਮੋਕਰ ਦਾ ਕਿਰਦਾਰ ਨਿਭਾਅ ਰਹੀ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਆਨ ਸਕ੍ਰੀਨ ਸਮੋਕਿੰਗ ਨਹੀਂ ਕਰੇਗੀ। ਸਵਰਾ ਇਸ ਤੋਂ ਪਹਿਲਾਂ ਫਿਲਮ ‘ਅਨਾਰਕਲੀ ਆਲ ਆਰਾ’ ‘ਚ ਸਮੋਕਿੰਗ ਕਰਦੀ ਨਜ਼ਰ ਆਈ ਸੀ। ਇਕ ਰਿਪੋਰਟ ਮੁਤਾਬਕ ਸਵਰਾ ਨੇ ਕਿਹਾ, ”ਇਹ ਬਹੁਤ ਭਿਆਨਕ ਸੀ ਕਿਉਂਕਿ ਮੈਨੂੰ ਇਸ ਤੋਂ ਬਾਅਦ ਹੋਣ ਵਾਲੀਆਂ ਦ ਅਤੇ ਦ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਵਰਾ ਨੇ ਅੱਗੇ ਦੱਸਿਆ- ਕਿਉਂਕਿ ਨਿਰਦੇਸ਼ਕ ਸ਼ਸ਼ਾਂਕ ਘੋਸ਼ ਚਾਹੁੰਦੇ ਸਨ ਕਿ ਮੇਰੀ ਸਮੋਕਿੰਗ ਬਿਲਕੁਲ ਰਿਅਲ ਲੱਗੇ। ਉਹ ਅਕਸਰ ਮੈਨੂੰ ਕਹਿੰਦੇ ਰਹਿੰਦੇ ਸਨ ਕਿ ਤੂੰ ਚੰਗੀ ਤਰ੍ਹਾਂ ਸਮੋਕ ਨਹੀਂ ਕਰ ਰਹੀ ਹੈ। ਇਕ ਵੱਡੀ ਪ੍ਰੇਸ਼ਾਨੀ ਸੀ ਕਿਉਂਕਿ ਇਹ ਮੇਰੇ ਕਿਰਦਾਰ ਦਾ ਹਿੱਸਾ ਸੀ।

ਸਵਰਾ ਨੂੰ ਫਿਲਮ ਦੇ ਇਕ ਸੀਨ ‘ਚ ਸਮੋਕਿੰਗ ਕਰਨੀ ਸੀ ਜਿਸਨੂੰ ਯਾਦ ਕਰਦੇ ਹੋਏ ਉਸਨੇ ਕਿਹਾ, ”ਅਸਲ ‘ਚ ਬਹੁਤ ਹੀ ਘਟੀਆ ਚੀਜ਼ ਹੈ ਜਿਸ ਨੂੰ ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਟੈਸਟ ਕੀਤਾ ਹੈ। ਫਿਲਮ ਦਾ ਸ਼ੂਟ ਖਤਮ ਹੋਣ ‘ਤੇ ਮੈਂ ਖੁਸ਼ ਸੀ ਕਿ ਹੁਣ ਮੈਨੂੰ ਦੋਬਾਰਾ ਸਮੋਕਿੰਗ ਨਹੀਂ ਕਰਨੀ ਪਵੇਗੀ। ਸਵਰਾ ਨੇ ਕਿਹਾ, ”ਹੁਣ ਮੈਂ ਕਦੇ ਅਜਿਹਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ ਹਾਂ ਜੋ ਸਮੋਕਿੰਗ ਕਰਦੇ ਹਨ। ਜੇਕਰ ਮੈਨੂੰ ਕੋਈ ਅਜਿਹਾ ਕਿਰਦਾਰ ਆਫਰ ਕਰਦਾ ਹੈ ਤਾਂ ਮੇਰਾ ਜਵਾਬ ਹੋਵੇਗਾ- ਮੈਨੂੰ ਜ਼ਰੂਰਤ ਨਹੀਂ ਹੈ।

ਦੱਸਣਯੋਗ ਹੈ ਕਿ ਫਿਲਮ ‘ਵੀਰੇ ਦੀ ਵੈਡਿੰਗ’ ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਨੇ ਕੀਤਾ ਹੈ। ਇਸ ਫਿਲਮ ‘ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ ‘ਚ ਹਨ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।