ਫ਼ਰੀਦਕੋਟ, 22 ਜੁਲਾਈ
ਕਰੀਬ ਮਹੀਨਾ ਪਹਿਲਾਂ ਇਥੋਂ ਦੀ ਭਾਨ ਸਿੰਘ ਕਲੋਨੀ ’ਚੋਂ ਅਚਾਨਕ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਫ਼ਰੀਦਕੋਟ ’ਚੋਂ ਲੰਘਦੀ ਸਰਹਿੰਦ ਫੀਡਰ ਵਿੱਚੋਂ ਮਿਲ ਗਈਆਂ ਹਨ। ਸੂਚਨਾ ਅਨੁਸਾਰ ਪਰਿਵਾਰ ਦੇ ਚਾਰ ਜੀਅ ਕਾਰ ’ਤੇ ਮਹੀਨਾ ਪਹਿਲਾਂ ਘੁੰਮਣ ਗਏ ਸਨ ਪਰ ਉਹ ਵਾਪਸ ਨਹੀਂ ਆਏ, ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਇਕ ਦਿਨ ਪਹਿਲਾਂ ਹੀ ਸਰਹਿੰਦ ਫੀਡਰ ਦਾ ਪਾਣੀ ਬਾਰਸ਼ਾਂ ਕਰਕੇ ਬੰਦ ਕੀਤਾ ਗਿਆ ਅਤੇ ਅੱਜ ਪਾਣੀ ਘਟਣ ਤੋਂ ਬਾਅਦ ਸ਼ਹਿਰ ਦੇ ਨਜ਼ਦੀਕ ਨਹਿਰ ਵਿੱਚੋਂ ਕਾਰ ਮਿਲੀ। ਪੁਲੀਸ ਨੇ ਲਾਸ਼ਾਂ ਦੀ ਸ਼ਨਾਖਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਉਹੀ ਪਰਿਵਾਰ ਹੈ, ਜੋ ਮਹੀਨਾ ਪਹਿਲਾਂ ਭਾਨ ਸਿੰਘ ਕਲੋਨੀ ਤੋਂ ਗੁੰਮ ਹੋਇਆ ਸੀ ਅਤੇ ਕਾਰ ਦੀ ਵੀ ਸ਼ਨਾਖਤ ਕਰ ਲਈ ਗਈ ਹੈ।