ਦੁਬਈ, 2 ਫਰਵਰੀ

ਫਰਾਂਸ ਦੀ ਜਲ ਸੈਨਾ ਨੇ ਪਿਛਲੇ ਮਹੀਨੇ ਓਮਾਨ ਦੀ ਖਾੜੀ ਵਿਚ ਅਣਪਛਾਤੇ ਜਹਾਜ਼ ਤੋਂ ਹਜ਼ਾਰਾਂ ਅਸਾਲਟ ਰਾਈਫਲਾਂ, ਮਸ਼ੀਨ ਗੰਨ ਅਤੇ ਟੈਂਕ ਵਿਰੋਧੀ ਮਿਜ਼ਾਈਲਾਂ ਜ਼ਬਤ ਕੀਤੀਆਂ ਸਨ। ਇਹ ਹਥਿਆਰ ਕਥਿਤ ਤੌਰ ‘ਤੇ ਇਰਾਨ ਤੋਂ ਯਮਨ ਦੇ ਹੂਤੀ ਬਾਗੀਆਂ ਨੂੰ ਭੇਜੇ ਜਾ ਰਹੇ ਸਨ।ਤਸਵੀਰਾਂ ’ਚ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਵਿਚ ਚੀਨ ਦੀਆਂ ਬਣੀਆਂ ਟਾਈਪ 56 ਰਾਈਫਲਾਂ, ਰੂਸੀ ਬਣੀਆਂ ਮੋਲੋਟ ਏਕੇ20ਯੂ ਅਤੇ ਪੀਕੇਐੱਮ ਪੈਟਰਨ ਮਸ਼ੀਨ ਗੰਨ ਸ਼ਾਮਲ ਹਨ। ਜ਼ਬਤ ਕੀਤੇ ਗਏ ਹਥਿਆਰਾਂ ਵਿੱਚ 3,000 ਤੋਂ ਵੱਧ ਰਾਈਫਲਾਂ ਅਤੇ 578,000 ਕਾਰਤੂਸ ਸ਼ਾਮਲ ਹਨ। ਤਸਵੀਰਾਂ ਮੁਤਾਬਕ ਇਸ ਵਿਚ 23 ਐਂਟੀ-ਟੈਂਕ ਮਿਜ਼ਾਈਲਾਂ ਵੀ ਹਨ ਜੋ ਕੰਟੇਨਰਾਂ ਤੋਂ ਚਲਾਈਆਂ ਜਾਂਦੀਆਂ ਹਨ।