ਚੰਡੀਗੜ੍ਹ, 18 ਜਨਵਰੀ

ਪੰਜਾਬ ਅਤੇ ਹਰਿਆਣਾ ’ਚ ਕੜਾਕੇ ਦੀ ਠੰਢ ਜਾਰੀ ਹੈ। ਖੇਤਰ ਦੇ ਜ਼ਿਆਦਾਤਰ ਸਥਾਨਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਆਦਮਪੁਰ (ਜਲੰਧਰ) ’ਚ ਘੱਟ ਘੱਟ ਤਾਪਮਾਨ ਮਨਫ਼ੀ 1 ਡਿਗਰੀ ਸੈਲਸੀਅਸ ਰਿਹਾ। ਬਠਿੰਡਾ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ ਮਨਫ਼ੀ 0.2 ਅਤੇ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ‘ਚ 2.9, ਲੁਧਿਆਣਾ ‘ਚ 2.8, ਪਟਿਆਲਾ ‘ਚ 2.6, ਪਠਾਨਕੋਟ ‘ਚ 3.8, ਗੁਰਦਾਸਪੁਰ ‘ਚ 2, ਮੋਗਾ ‘ਚ 0.5 ਅਤੇ ਮੁਹਾਲੀ ‘ਚ 4.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ਵਿੱਚ ਘੱਟੋ-ਘੱਟ ਤਾਪਮਾਨ 0.5 ਡਿਗਰੀ ਸੈਲਸੀਅਸ, ਸਿਰਸਾ ਵਿੱਚ 1, ਹਿਸਾਰ ਵਿੱਚ 2, ਕਰਨਾਲ ਵਿੱਚ 2.4, ਰੋਹਤਕ ਵਿੱਚ 2.8 ਅਤੇ ਅੰਬਾਲਾ ਵਿੱਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।