ਚੰਡੀਗੜ੍ਹ, 26 ਨਵੰਬਰ

ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਾਕਾ ਕੌਤਕੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਉਨ੍ਹਾਂ ਦੀ ਜਾਨ ਲੈ ਗਿਆ। ਉਨ੍ਹਾਂ ਨੇ ਸੁਫ਼ਨਾ, ਭੱਜੋ ਵੀਰੋ ਵੇ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਸੁਰਖੀ ਬਿੰਦੀ ਤੇ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ।