ਕਰਾਚੀ, 30 ਦਸੰਬਰ

ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਪਹਿਲਾ ਟੈਸਟ ਮੈਚ ਡਰਾਅ ਰਿਹਾ। ਮੈਚ ਦੇ ਆਖ਼ਰੀ ਦਿਨ ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ਨੂੰ ਅੱਠ ਵਿਕਟਾਂ ’ਤੇ 311 ਦੌੜਾਂ ਬਣਾ ਕੇ ਐਲਾਨਿਆ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ 15 ਓਵਰਾਂ ਵਿੱਚ ਜਿੱਤ ਦਰਜ ਕਰਨ ਲਈ 138 ਦੌੜਾਂ ਦਾ ਟੀਚਾ ਮਿਲਿਆ। ਕਿਵੀ ਟੀਮ ਨੇ ਅੱਠ ਓਵਰਾਂ ਵਿੱਚ ਇੱਕ ਵਿਕਟ ’ਤੇ 61 ਦੌੜਾਂ ਬਣਾ ਲਈਆਂ ਸਨ, ਪਰ ਖ਼ਰਾਬ ਰੌਸ਼ਨੀ ਕਾਰਨ ਮੁਕਾਬਲਾ ਰੋਕਣਾ ਪਿਆ।