ਪਟਿਆਲਾ, 2 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇਥੇ ਯਾਦਵਿੰਦਰਾ ਕਲੋਨੀ ਸਥਿਤ ਘਰ ਵਿੱਚ ਪੰਜਾਬ ਭਰ ਦੇ ਕਾਂਗਰਸੀਆਂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ। ਇਸ ਸਮੇਂ ਕਈ ਸਾਬਕਾ ਮੰਤਰੀ ਤੇ ਹੋਰ ਕਾਂਗਰਸ ਆਗੂ ਪੁੱਜੇ। ਦੁਪਹਿਰ ਦੇ ਖਾਣੇ ’ਤੇ ਆਉਣ ਵਾਲਿਆਂ ਵਿੱਚ ਸ਼ਮਸ਼ੇਰ ਦੂਲੋ, ਰਜ਼ੀਆ ਸੁਲਤਾਨਾ, ਪਿਰਮਲ ਸਿੰਘ, ਹਰਦਿਆਲ ਕੰਬੋਜ, ਵਿਸ਼ਨੂੰ ਸ਼ਰਮਾ, ਹਰਜਿੰਦਰ ਸਿੰਘ ਕਪੂਰਥਲਾ, ਤਰਲੋਚਨ ਸਿੰਘ ਬੰਗਾ, ਸੰਤੋਸ਼ ਚੌਧਰੀ, ਰਾਜਿੰਦਰ ਸਿੰਘ ਸਮਾਣਾ, ਅਸ਼ਵਨੀ ਸੇਖੜੀ, ਸੁਰਜੀਤ ਸਿੰਘ ਧੀਮਾਨ, ਮੁਹੰਮਦ ਸਦੀਕ, ਦਵਿੰਦਰ ਸਿੰਘ ਘੁਬਾਇਆ, ਗੁਰਪ੍ਰੀਤ ਸਿੰਘ ਜੀਪੀ, ਮਹਿੰਦਰ ਸਿੰਘ ਕੇਪੀ, ਸੁਖਵਿੰਦਰ ਸਿੰਘ ਡੈਨੀ ਵੀ ਹਾਜ਼ਰ ਸਨ।ਇਸੇ ਦੌਰਾਨ ਸਵਾ ਤਿੰਨ ਵਜੇ ਸ੍ਰੀ ਸਿੱਧੂ ਦੀ ਕੋਠੀ ’ਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਐੱਮਪੀ ਰਹੇ ਧਰਮਵੀਰ ਗਾਂਧੀ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਤੋਂ ਇਲਾਵਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਸਾਬਕਾ ਐੱਮਪੀ ਸ਼ੇਰ ਸਿੰਘ ਘੁਬਾਇਆ ਵੀ ਪਹੁੰਚ ਗਏ।