ਪੈਰਿਸ— ਬ੍ਰਾਜ਼ੀਲ ਦੇ ਸਟਾਰ ਫਾਰਵਰਡ ਨੇਮਾਰ ਨੇ ਸ਼ਾਨਦਾਰ ਡੈਬਿਊ ਕਰਦੇ ਹੋਏ ਆਪਣੇ ਨਵੇਂ ਫਰਾਂਸੀਸੀ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਨੂੰ ਗੁਈਂਗੈਂਪ ਕਲੱਬ ਖਿਲਾਫ 3-0 ਦੀ ਇਕਤਰਫਾ ਜਿੱਤ ਦਿਵਾ ਦਿੱਤੀ। ਇੱਥੇ ਐੱਨ. ਏਵਾਂਟ ਗੁਈਂਗੈਂਪ ‘ਚ ਐਤਵਾਰ ਰਾਤ ਨੂੰ ਖੇਡੇ ਗਏ ਇਸ ਮੁਕਾਬਲੇ ‘ਚ ਨੇਮਾਰ ਨੇ ਪੀ.ਐੱਸ.ਜੀ. ਦੇ ਲਈ ਤਿੰਨ ਗੋਲਾਂ ਨਾਲ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ ‘ਚ ਵੀ ਮਦਦ ਦਿੱਤੀ ਅਤੇ ਮੁਕਾਬਲੇ ‘ਚ ਆਪਣਾ ਸੌ ਫੀਸਦੀ ਯੋਗਦਾਨ ਦਿੱਤਾ।

ਪੀ.ਐੱਸ.ਜੀ ਦੇ ਲਈ ਜਾਰਡਨ ਦੇ ਇਕੋਕੋ ਨੇ 52ਵੇਂ ਮਿੰਟ ‘ਚ ਨੇਮਾਰ ਦੇ ਸ਼ਾਨਦਾਰ ਪਾਸ ਦੀ ਬਦੌਲਤ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਪੀ.ਐੱਸ.ਜੀ. ਨੇ ਇਸ ਦੇ 10 ਮਿੰਟ ਬਾਅਦ 62ਵੇਂ ਮਿੰਟ ‘ਚ ਨੇਮਾਰ ਦੇ ਇਕ ਹੋਰ ਸ਼ਾਨਦਾਰ ਪਾਸ ਦੀ ਬਦੌਲਤ ਉਰੂਗਵੇ ਦੇ ਸਟ੍ਰਾਈਕਰ ਐਡੀਸਨ ਕਵਾਨੀ ਦੀ ਮਦਦ ਨਾਲ ਸਕੋਰ 2-0 ਕਰ ਦਿੱਤਾ।