ਕਾਨਪੁਰ, 27 ਨਵੰਬਰ

ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ ਵਿਚ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ ਇਕ ਵਿਕਟ ਦੇ ਨੁਕਸਾਨ ਨਾਲ 14 ਦੌੜਾਂ ਬਣਾ ਲਈਆਂ ਸਨ। ਮਿਅੰਕ ਅਗਰਵਾਲ ਚਾਰ ਤੇ ਚੇਤੇਸ਼ਵਰ ਪੁਜਾਰਾ ਨੌਂ ਦੌੜਾਂ ਬਣਾ ਕੇ ਨਾਬਾਦ ਸਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 296 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਟੀਮ ਇੰਡੀਆ ਨੂੰ ਹੁਣ 63 ਦੌੜਾਂ ਦੀ ਲੀਡ ਹਾਸਲ ਹੋਈ। ਹਾਲਾਂਕਿ ਦੂਜੀ ਪਾਰੀ ਵਿੱਚ ਭਾਰਤ ਨੇ ਪਹਿਲਾ ਵਿਕਟ ਜਲਦੀ ਗੁਆ ਦਿੱਤਾ ਸੀ। ਸ਼ੁਭਮਨ ਗਿੱਲ ਦੂਜੇ ਓਵਰ ਵਿੱਚ ਇੱਕ ਦੌੜ ਬਣਾ ਕੇ ਕਾਇਲ ਜੈਮੀਸਨ ਦਾ ਸ਼ਿਕਾਰ ਹੋ ਗਿਆ। ਤੀਜੇ ਦਿਨ ਦੀ ਖੇਡ ਖਤਮ ਹੋਣ ‘ਤੇ ਭਾਰਤ ਇਕ ਵਿਕਟ ‘ਤੇ 14 ਦੌੜਾਂ ਸੀ। ਚੇਤੇਸ਼ਵਰ ਪੁਜਾਰਾ 9 ਤੇ ਮਯੰਕ ਅਗਰਵਾਲ 4 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਨੇ ਪਹਿਲੀ ਪਾਰੀ ਵਿੱਚ 345 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਸਪਿੰਨਰ ਅਕਸ਼ਰ ਪਟੇਲ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੇ ਮੱਧਕ੍ਰਮ ਦੀ ਨੀਂਹ ਹਿਲਾ ਦਿੱਤੀ। ਇਸ ਨਾਲ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲੇ ਟੈਸਟ ਦੇ ਤੀਜੇ ਦਿਨ ਚਾਹ ਤੱਕ ਨਿਊਜ਼ੀਲੈਂਡ ਦੀਆਂ 249 ਦੌੜਾਂ ’ਤੇ 6 ਵਿਕਟਾਂ ਡੇਗ ਦਿੱਤੀਆਂ।