ਪਠਾਨਕੋਟ, 17 ਜੂਨ

ਪੁਲੀਸ ਨੇ ਕਾਂਗਰਸ ਦੇ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਨਾਜਾਇਜ਼ ਖਣਨ ਦੇ ਮਾਮਲੇ ਵਿੱਚ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਤਾਰਾਗੜ੍ਹ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਖਣਨ ਤੇ ਖਣਿਜ ਕਾਨੂੰਨ ਦੀ ਧਾਰਾ 21 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਪਿਛਲੇ ਹਫ਼ਤੇ ਪਿੰਡ ਮੈਰਾ ਕਲਾਂ ਸਥਿਤ ਕ੍ਰਿਸ਼ਨਾ ਕਰੱਸ਼ਰ ’ਤੇ ਛਾਪਾ ਮਾਰਿਆ ਸੀ ਤੇ ਨਾਜਾਇਜ਼ ਖਣਨ ਵਿੱਚ ਲੱਗੀਆਂ ਮਸ਼ੀਨਾਂ ਤੇ ਹੋਰ ਸਮੱਗਰੀ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਕ੍ਰਿਸ਼ਨਾ ਕਰੱਸ਼ਰ ਜੋਗਿੰਦਰਪਾਲ ਦੇ ਪਰਿਵਾਰ ਦੀ ਮਲਕੀਅਤ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।