ਸੋਨੀਪਤ, 8 ਮਈ

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਧਰਨੇ ’ਤੇ ਬੈਠੇ ਪਹਿਲਵਾਨਾਂ ਦੇ ਸਮਰਥਨ ਵਿੱਚ ਕਿਸਾਨ ਅੱਜ ਪੁਲੀਸ ਬੈਰੀਕੇਡ ਲੰਘ ਕੇ ਜੰਤਰ ਮੰਤਰ ’ਤੇ ਧਰਨਾ ਸਥਾਨ ’ਤੇ ਪੁੱਜੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਦਿੱਲੀ ਪੁਲੀਸ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਪਰ ਅਸਫਲ ਰਹੀ। ਇਸ ਸਮੇਂ ਜੰਤਰ-ਮੰਤਰ ਕਿਸਾਨ ਵੱਡੀ ਗਿਣਤੀ ’ਚ ਪੁੱਜ ਚੁੱਕੇ ਹਨ। ਇਸੇ ਦੌਰਾਨ ਕਿਸਾਨ ਅਤੇ ਪੁਲੀਸ ਵਿਚਾਲੇ ਲੁਕਣ-ਮੀਟੀ ਸ਼ੁਰੂ ਹੋ ਗਈ ਹੈ। ਦਿੱਲੀ ਅਤੇ ਹਰਿਆਣਾ ਪੁਲੀਸ ਨੇ ਬਾਰਡਰਾਂ ’ਤੇ ਬੈਰੀਕੇਡ ਲਗਾ ਦਿੱਤੇ ਹਨ ਪਰ ਕਿਸਾਨ ਹੁਣ ਰੇਲ ਗੱਡੀਆਂ ਰਾਹੀਂ  ਜੰਤਰ ਮੰਤਰ ਤੱਕ ਪਹੁੰਚ ਰਹੇ ਹਨ।