ਨਵੀਂ ਦਿੱਲੀ, 3 ਫਰਵਰੀ

ਸੁਪਰੀਮ ਕੋਰਟ ਨੇ ਸਕਲ ਹਿੰਦੂ ਸਮਾਜ ਨਾਂ ਦੀ ਸੰਸਥਾ ਵੱਲੋਂ ਅਗਲੇ ਦਿਨਾਂ ’ਚ ਮੁੰਬਈ ਵਿੱਚ ਕਰਵਾਏ ਜਾ ਰਹੇ ਇਕ ਪ੍ਰੋਗਰਾਮ ਸਬੰਧੀ ਹਦਾਇਤ ਜਾਰੀ ਕੀਤੀ ਹੈ ਕਿ ਇਸ ਪ੍ਰੋਗਰਾਮ ਦੀ ਮਨਜ਼ੂਰੀ ਸਿਰਫ ਇਸ ਸ਼ਰਤ ’ਤੇ ਦਿੱਤੀ ਜਾਵੇ ਕਿ ਪ੍ਰੋਗਰਾਮ ਦੌਰਾਨ ਕੋਈ ਨਫ਼ਰਤੀ ਤਕਰੀਰ ਨਹੀਂ ਕੀਤੀ ਜਾਵੇਗੀ। ਜਸਟਿਸ ਕੇ.ਐੱਮ. ਜੋਜ਼ਫ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ 5 ਫਰਵਰੀ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਨ ਲਈ ਕਿਹਾ ਅਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏ ਕਿ ਇਸ ਪ੍ਰੋਗਰਾਮ ਦੌਰਾਨ ਨਫ਼ਰਤੀ ਤਕਰੀਰਾਂ ਨਾ ਕੀਤੀਆਂ ਜਾਣ।