ਲੰਡਨ, 16 ਅਗਸਤ

ਭਾਰਤ ਨੇ ਮੇਜ਼ਬਾਨ ਇੰਗਲੈਂਡ ਖਿਲਾਫ਼ ਲਾਰਡਜ਼ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ ਲੰਚ ਦੇ ਸਮੇਂ ਤੱਕ ਅੱਠ ਵਿਕਟਾਂ ਦੇ ਨੁਕਸਾਨ ਨਾਲ 286 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 29 ਦੌੜਾਂ ਦੀ ਲੀਡ ਮਿਲੀ ਸੀ, ਤੇ ਇਸ ਹਿਸਾਬ ਨਾਲ ਭਾਰਤ ਮੇਜ਼ਬਾਨਾਂ ਨਾਲੋਂ 259 ਦੌੜਾਂ ਅੱਗੇ ਹੈ। ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਕ੍ਰਮਵਾਰ 52 ਤੇ 30 ਦੌੜਾਂ ਨਾਲ ਨਾਬਾਦ ਸਨ। ਰਿਸ਼ਭ ਪੰਤ ਨੇ 22 ਦੌੜਾਂ ਬਣਾਈਆਂ ਜਦੋਂਕਿ ਇਸ਼ਾਂਤ ਸ਼ਰਮਾ 16 ਦੌੜਾਂ ਬਣਾ ਕੇ ਆਊਟ ਹੋਇਆ। ਇੰਗਲੈਂਡ ਲਈ ਮਾਰਕ ਵੁੱਡ ਨੇ ਤਿੰਨ, ਰੌਬਿਨਸਨ ਤੇ ਮੋਈਨ ਅਲੀ ਨੇ ਦੋ ਦੋ ਤੇ ਇਕ ਵਿਕਟ ਸੈਮ ਕਰਨ ਦੇ ਹਿੱਸੇ ਆਈ। ਇੰਗਲੈਂਡ ਲਈ ਅਗਲੇ ਦੋ ਸੈਸ਼ਨ ਕਾਫ਼ੀ ਅਹਿਮ ਹੋਣਗੇ ਕਿਉਂਕਿ ਮੈਚ ਦੇ ਆਖਰੀ ਦਿਨ ਦੌੜਾਂ ਬਣਾਉਣਾ ਸੁਖਾਲਾ ਨਹੀਂ ਹੋਵੇਗਾ।