ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਆਸਟਰੇਲੀਆ ਦੇ ਦੌਰੇ ਦੌਰਾਨ ਜ਼ਖ਼ਮੀ ਹੋਏ ਭਾਰਤ ਦੇ ਤੇਜ਼ ਗੇਂਦਬਾਜ਼ ਟੀ. ਨਟਰਾਜਨ ਦੇ ਗੋਡੇ ਦੀ ਅੱਜ ਇੱਥੇ ਸਰਜਰੀ ਹੋਈ। ਇਸ ਸੱਟ ਕਾਰਨ ਉਹ ਆਈਪੀਐੱਲ ’ਚੋਂ ਬਾਹਰ ਹੋ ਗਿਆ ਸੀ। ਇਸ ਬਾਰੇ ਉਸ ਨੇ ਟਵੀਟ ਕੀਤਾ, ‘‘ਅੱਜ ਮੇਰੇ ਗੋਡੇ ਦੀ ਸਰਜਰੀ ਹੋਈ ਹੈ। ਇਸ ਦੌਰਾਨ ਮੇਰਾ ਧਿਆਨ ਰੱਖਣ ਵਾਲੀ ਡਾਕਟਰੀ ਟੀਮ, ਬੀਸੀਸੀਆਈ ਅਤੇ ਮੇਰੇ ਲਈ ਸ਼ੁਭਕਾਮਨਾਵਾਂ ਭੇਜਣ ਵਾਲਿਆਂ ਦਾ ਧੰਨਵਾਦ।’’