ਹਰਾਰੇ, 22 ਅਗਸਤ

ਸ਼ੁਭਮਨ ਗਿੱਲ(130) ਦੇ ਸੈਂਕੜੇ ਤੇ ਇਸ਼ਾਨ ਕਿਸ਼ਨ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਜ਼ਿੰਬਾਬਵੇ ਖਿਲਾਫ਼ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ਨਾਲ 289 ਦੌੜਾਂ ਬਣਾਈਆਂ। ਗਿੱਲ ਨੇ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ 97 ਗੇਂਦਾਂ ’ਤੇ 130 ਦੌੜਾਂ ਬਣਾਈਆਂ, ਜਿਸ ਵਿੱਚ 15 ਚੌਕੇ ਤੇ ਇਕ ਛੱਕਾ ਸ਼ਾਮਲ ਹਨ। ਗਿੱਲ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ 50 ਤੇ ਸ਼ਿਖਰ ਧਵਨ ਨੇ 40 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਲਈ ਬਰੈਡ ਐਵਨਸ ਨੇ 54 ਦੌੜਾਂ ਬਦਲੇ 5 ਵਿਕਟਾਂ ਲਈਆਂ। ਭਾਰਤ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚ ਜਿੱਤ ਕੇ 2-0 ਨਾਲ ਅੱਗੇ ਹੈ।