ਇੰਡੀਅਨ ਵੇਲਜ਼:ਭਾਰਤ ਦੇ ਮਾਹਿਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਬੀਐੱਨਪੀ ਪਰਿਬਾਸ ਓਪਨ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਰ ਝੱਲਣੀ ਪਈ। ਇੱਕ ਘੰਟੇ ਛੇ ਮਿੰਟ ਤੱਕ ਚੱਲ ਮੁਕਾਬਲੇ ਵਿੱਚ ਬੋਪੰਨਾ ਅਤੇ ਸ਼ਾਪੋਵਾਲੋਵ ਨੂੰ ਰੂਸ ਦੇ ਆਂਦਰੇਈ ਰੂਬਲੇਵ ਅਤੇ ਅਸਲਾਨ ਕਰਾਤਸੇਵ ਨੇ 4-6, 4-6 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਬੋਪੰਨਾ ਅਤੇ ਸ਼ਾਪੋਵਾਲੋਵ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਨੇ ਜਰਮਨੀ ਦੇ ਜਾਨ-ਲੈਨਾਰਡ ਸਟਰਫ਼ ਅਤੇ ਓਲੰਪਿਕ ਸੋਨ ਤਗ਼ਮਾ ਜੇਤੂ ਅਲੈਗਜੈਂਡਰ ਜ਼ੈਰੇਵ ਨੂੰ ਹਰਾਇਆ ਸੀ। ਬੋਪੰਨਾ ਪਿਛਲੇ ਮਹੀਨੇ ਆਪਣੇ ਕ੍ਰੋਏੇਸ਼ਿਆਈ ਜੋੜੀਦਾਰ ਇਵਾਨ ਡੋਡਿਜ ਨਾਲ ਯੂਐੱਸ ਓਪਨ ਦੇ ਤੀਜੇ ਗੇੜ ਤੱਕ ਪਹੁੰਚਿਆ ਸੀ।