ਓਟਵਾ, 17 ਅਕਤੂਬਰ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਜ਼ਰਬਾਇਜਾਨ-ਅਰਮੇਨੀਆ ਦੇ ਸੰਘਰਸ਼ ਦਾ ਸਾਰੀਆਂ ਧਿਰਾਂ ਨੂੰ ਸ਼ਾਂਤਮਈ ਹੱਲ ਲੱਭਣ ਦਾ ਸੱਦਾ ਦਿੱਤਾ ਗਿਆ ਹੈ|
ਟਰੂਡੋ ਨੇ ਆਖਿਆ ਕਿ ਨਾਗੌਰਨੋ-ਕਾਰਾਬਾਖ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਵੱਲੋਂ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸੀਨਿਆਨ ਨਾਲ ਸ਼ੁੱਕਰਵਾਰ ਸਵੇਰੇ ਗੱਲ ਕੀਤੀ ਗਈ| ਟਰੂਡੋ ਨੇ ਆਖਿਆ ਕਿ ਉਨ੍ਹਾਂ ਪਾਸੀਨਿਆਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਹਿੰਸਾ ਨੂੰ ਖਤਮ ਕਰਨ ਲਈ ਆਪਣੇ ਸਾਰੇ ਭਾਈਵਾਲਾਂ ਨਾਲ ਰਲ ਕੇ ਕੰਮ ਕਰੇਗਾ|
ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਟਰੂਡੋ ਨੇ ਚੱਲ ਰਹੀ ਜੰਗ ਤੇ ਕੀਮਤੀ ਜਾਨਾਂ ਦੇ ਹੋ ਰਹੇ ਘਾਣ ਨਾਲ ਪੂਰੇ ਰੀਜਨ ਵਿੱਚ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਹੈ| ਟਰੂਡੋ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਰੈਸੈਪ ਤੱਈਅਪ ਐਰਡੌਗਨ ਨਾਲ ਵੀ ਗੱਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ|
ਕੈਨੇਡਾ ਪਹਿਲਾਂ ਹੀ ਤੁਰਕੀ ਨੂੰ ਮਿਲਟਰੀ ਐਕਸਪੋਰਟ ਉੱਤੇ ਰੋਕ ਲਾ ਚੁੱਕਿਆ ਹੈ| ਇਸ ਤੋਂ ਇਲਾਵਾ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਤੁਰਕੀ, ਕੈਨੇਡੀਅਨ ਤਕਨਾਲੋਜੀ ਦੀ ਵਰਤੋਂ ਚੱਲ ਰਹੇ ਮਿਲਟਰੀ ਐਕਸ਼ਨ ਵਿੱਚ ਕਰ ਰਹੇ ਹਨ| ਦੂਜੇ ਪਾਸੇ ਕੈਨੇਡਾ ਵਿੱਚ ਰਹਿਣ ਵਾਲੇ ਅਰਮੇਨੀਅਨਜ਼ ਵੱਲੋਂ  ਕੈਨੇਡਾ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰਕੀ ਦੀਆਂ ਗਤੀਵਿਧੀਆਂ ਦੀ ਨਿਖੇਧੀ ਕਰਨ ਦੀ ਮੰਗ ਕੀਤੀ ਗਈ ਹੈ|