ਸ੍ਰੀਨਗਰ, 17 ਮਈ

ਸਰਹੱਦ ਪਾਰ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਜੰਮੂ ਦੇ ਕੁਝ ਖੇਤਰਾਂ ਤੋਂ ਫੌਜ ਦੀ ਪੜਾਅਵਾਰ ਵਾਪਸੀ ਦੀ ਯੋਜਨਾ ਨੂੰ ‘ਅਣਮਿੱਥੇ ਸਮੇਂ ਲਈ’ ਟਾਲ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ੍ਰੀਨਗਰ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੰਮੂ ਦੇ ਕੁਝ ਖੇਤਰਾਂ ਵਿੱਚ ਫੌਜ ਦੇ ਅਤਿਵਾਦ ਵਿਰੋਧੀ ਬਲ ‘ਰਾਸ਼ਟਰੀ ਰਾਈਫਲਜ਼’ ਦੇ ਜਵਾਨਾਂ ਦੀ ਤਾਇਨਾਤੀ ਨੂੰ ਘਟਾਉਣ ਅਤੇ ਸੁਰੱਖਿਆ ਜੰਮੂ-ਕਸ਼ਮੀਰ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਨੂੰ ਸੌਂਪਣ ਦੀ ਯੋਜਨਾ ਬਣਾਈ ਸੀ।