ਵੀਂ ਦਿੱਲੀ, 19 ਦਸੰਬਰ

ਦਿੱਲੀ ਦੀ ਇੱਕ ਅਦਾਲਤ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਖ਼ਿਲਾਫ਼ ਅਦਾਕਾਰਾ ਨੋਰਾ ਫਤੇਹੀ ਵੱਲੋਂ ਦਾਇਰ ਅਪਰਾਧਕ ਸ਼ਿਕਾਇਤ ’ਤੇ 21 ਜਨਵਰੀ ਨੂੰ ਸੁਣਵਾਈ ਕਰ ਸਕਦੀ ਹੈ। ਸ਼ਿਕਾਇਤ ’ਚ ਫਤੇਹੀ ਨੇ ਜੈਕੁਲਿਨ ਉੱਤੇ ‘ਠੱਗ’ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ’ਚ ਗਲਤ ਤਰੀਕੇ ਨਾਲ ਉਸ ਦਾ ਘਸੀਟ ਕੇ ਉਸ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ। ਕੈਨੇਡਿਆਈ ਨਾਗਰਿਕ ਨੋਰਾ ਫਤੇਹੀ ਨਾਲ ਆਪਣੀ ਸ਼ਿਕਾਇਤ ਵਿੱਚ 15 ਮੀਡੀਆ ਅਦਾਰਿਆਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਇਹ ਸ਼ਿਕਾਇਤ ਚੀਫ ਮੈਟਰਪੌਲਿਟਨ ਮੈਜਿਸਟਰੇਟ ਸਨਿਗਧਾ ਸਰਵਾਰੀਆ ਸਾਹਮਣੇ ਪੇਸ਼ ਕੀਤੀ ਗਈ ਜਿਨ੍ਹਾਂ ਨੇ ਮਾਮਲਾ ਮੈਟਰੋਪੌਲਿਟਨ ਮੈਜਿਸਟਰੇਟ ਕਪਿਲ ਗੁਪਤਾ ਨੂੰ ਸੌਂਪ ਦਿੱਤਾ। ਇਸ ਮਗਰੋਂ ਮੈਟਰੋਪੌਲਿਟਨ ਮੈਜਿਸਟਰੇਟ ਗੁਪਤਾ ਨੇ ਮਾਮਲੇ ਨੂੰ ਸੁਣਵਾਈ ਲਈ 21 ਜਨਵਰੀ ਲਈ ਸੂਚੀਬੱਧ ਕੀਤਾ। ਉਸ ਦਿਨ ਇਹ ਤੈਅ ਕੀਤਾ ਜਾਵੇਗਾ ਕਿ ਸ਼ਿਕਾਇਤ ਦਾ ਨੋਟਿਸ ਲਿਆ ਜਾਵੇ ਜਾਂ ਨਹੀਂ। ਨੋਰਾ ਫਤੇਹੀ ਨੇ ਇਹ ਸ਼ਿਕਾਇਤ 12 ਦਸੰਬਰ ਨੂੰ ਦਾਇਰ ਕੀਤੀ ਸੀ