ਓਟਵਾ, 30 ਨਵੰਬਰ : ਅੱਜ ਤੋਂ 12 ਸਾਲ ਤੋਂ ਉੱਪਰ ਉਮਰ ਦੇ ਉਨ੍ਹਾਂ ਲੋਕਾਂ ਨੂੰ ਹਵਾਈ ਜਹਾਜ਼ ਜਾਂ ਰੇਲਗੱਡੀ ਵਿੱਚ ਨਹੀਂ ਚੜ੍ਹਨ ਦਿੱਤਾ ਜਾਵੇਗਾ ਜਿਨ੍ਹਾਂ ਦਾ ਪੂਰਾ ਟੀਕਾਕਰਣ ਨਹੀਂ ਹੋਇਆ ਹੋਵੇਗਾ। ਹੁਣ ਕੋਵਿਡ-19 ਦਾ ਨੈਗੇਟਿਵ ਟੈਸਟ ਵੀ ਬਹੁਤੇ ਲੋਕਾਂ ਦੀ ਮਦਦ ਨਹੀਂ ਕਰ ਸਕੇਗਾ।
ਇਹ ਪਾਲਿਸੀ 30 ਅਕਤੂਬਰ ਤੋਂ ਪ੍ਰਭਾਵੀ ਹੋਣ ਜਾ ਰਹੀ ਹੈ। ਪਰ ਂਿਜਨ੍ਹਾਂ ਟਰੈਵਲਰਜ਼ ਦਾ ਟੀਕਾਕਰਣ ਨਹੀਂ ਹੋਇਆ ਉਨ੍ਹਾਂ ਲਈ ਫੈਡਰਲ ਸਰਕਾਰ ਨੇ ਥੋੜ੍ਹੇ ਸਮੇਂ ਦੀ ਮੁਹਲਤ ਦਿੱਤੀ ਹੈ ਤੇ ਉਹ ਆਪਣੇ ਟਰਿੱਪ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਦੇ ਨੈਗੇਟਿਵ ਮੌਲੀਕਿਊਲਰ ਟੈਸਟ ਤੋਂ ਬਾਅਦ ਜਹਾਜ਼ ਚੜ੍ਹ ਸਕਦੇ ਹਨ ਜਾਂ ਰੇਲਗੱਡੀ ਦਾ ਸਫਰ ਕਰ ਸਕਦੇ ਹਨ। ਇਹ ਨਵਾਂ ਨਿਯਮ ਕੈਨੇਡਾ ਵੱਲੋਂ ਕੋਵਿਡ-19 ਦੇ ਓਮਾਈਕ੍ਰੌਨ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਲਿਆਂਦਾ ਗਿਆ ਹੈ।
ਇਸ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰੀ ਫਿਰ ਸਰਹੱਦਾਂ ਬੰਦ ਕਰਨ ਤੇ ਭਾਰੀ ਸਕਰੀਨਿੰਗ ਦੀ ਸ਼ੁਰੂਆਤ ਦਾ ਡਰ ਪੈਦਾ ਹੋ ਗਿਆ ਹੈ।ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਓਮਾਈਕ੍ਰੌਨ ਤੋਂ ਰਿਸਕ ਬਹੁਤ ਜਿ਼ਆਦਾ ਹੈ ਪਰ ਅਜੇ ਵੀ ਇਸ ਬਾਰੇ ਪਬਲਿਕ ਹੈਲਥ ਅਧਿਕਾਰੀ ਤੇ ਵਿਗਿਆਨੀ ਬਹੁਤਾ ਕੁੱਝ ਨਹੀਂ ਜਾਣਦੇ।