ਮੁੰਬਈ, 9 ਅਕਤੂਬਰ

ਮੁੰਬਈ ਪੁਲੀਸ ਨੇ ਅੱਜ ਆਈਪੀਐੱਸ ਅਧਿਕਾਰੀ ਪਰਮ ਬੀਰ ਸਿੰਘ ਦੇ ਮਾਲਾਬਾਰ ਹਿੱਲ ਖੇਤਰ ਵਿਚ ਸਥਿਤ ਨੀਲਿਮਾ ਬਿਲਡਿੰਗ ’ਚ ਪੈਂਦੇ ਫਲੈਟ ਦੇ ਬਾਹਰ ਇਕ ਨੋਟਿਸ ਚਿਪਕਾ ਦਿੱਤਾ ਹੈ। ਇਸ ਨੋਟਿਸ ਵਿਚ ਉਨ੍ਹਾਂ ਨੂੰ ਜਬਰੀ ਵਸੂਲੀ ਦੇ ਇਕ ਮਾਮਲੇ ਵਿਚ 12 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਪਰਮ ਬੀਰ ਖ਼ਿਲਾਫ ਗੋਰੇਗਾਓਂ ਵਿਚ ਜਬਰੀ ਵਸੂਲੀ ਦੇ ਦੋਸ਼ ਹੇਠ ਦਰਜ ਕੇਸ ਦੀ ਪੜਤਾਲ ਕਰ ਰਹੀ ਹੈ ਅਤੇ ਇਸੇ ਸਬੰਧ ਵਿਚ ਉਨ੍ਹਾਂ ਕੋਲੋਂ ਪੁੱਛਗਿਛ ਕਰਨਾ ਚਾਹੁੰਦੀ ਹੈ।