ਮੁੰਬਈ:ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਮੌਕੇ ਫਿਲਮ ਦੇ ਸਾਰੇ ਅਦਾਕਾਰ ਇਕੱਠੇ ਹੋਏ। ਇਸ ਦੌਰਾਨ ਸਲਮਾਨ ਖਾਨ ਫਿਲਮ ਦੀ ਸਹਿ-ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਸਲਾਹ ਦਿੰਦੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਕਿਸੇ ਨੇ ਸ਼ਹਿਨਾਜ਼ ਨੂੰ ਸਵਾਲ ਪੁੱਛਿਆ ਕਿ ਕੀ ਉਹ ਸਲਮਾਨ ਨਾਲ ਫਿਲਮ ਕਰਨ ਤੋਂ ਪਹਿਲਾਂ ਘਬਰਾਈ ਹੋਈ ਸੀ ਤਾਂ ਸਲਮਾਨ ਨੇ ਸ਼ਹਿਨਾਜ ਦੀ ਥਾਂ ’ਤੇ ਜਵਾਬ ਦਿੰਦਿਆਂ ਕਿਹਾ, ਮੈਂ ਕਹਿ ਰਹਾਂ ਹੂੰ ਕਿ ਮੂਵ ਆਨ ਕਰ ਜਾਓ।’ ਇਸ ਦੇ ਜਵਾਬ ਵਿੱਚ ਸ਼ਹਿਨਾਜ਼ ਨੇ ਕਿਹਾ; ‘ਕਰ ਗਈ।’ ਇਸ ਤੋਂ ਬਾਅਦ ਸਲਮਾਨ ਨੇ ਸ਼ਹਿਨਾਜ਼ ਦਾ ਨਾਂ ਲੈਂਦਿਆਂ ਕਿਹਾ, ‘‘ਮੈਂ ਚਾਹੁੰਦਾ ਹੈ ਕਿ ਤੁਸੀਂ ਅੱਗੇ ਵਧੋ। ਇਹ ਸਪਸ਼ਟ ਨਹੀਂ ਹੈ ਕਿ ਸਲਮਾਨ ਨੇ ਸ਼ਹਿਨਾਜ਼ ਨੂੰ ‘ਮੂਵ ਆਨ’ ਕਰਨ ਲਈ ਕਿਉਂ ਕਿਹਾ ਪਰ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਲਮਾਨ ਨੇ ਸ਼ਹਿਨਾਜ਼ ਨੂੰ ਉਸ ਦੇ ਨਜ਼ਦੀਕੀ ਦੋਸਤ ਨੂੰ ਭੁੱਲ ਕੇ ਨਵਾਂ ਸਫ਼ਰ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਸ਼ਹਿਨਾਜ਼ ਦੇ ਖਾਸ ਦੋਸਤ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਚੁੱਕਾ ਹੈ ਤੇ ਸ਼ਹਿਨਾਜ਼ ਇਸ ਸਦਮੇ ਵਿਚੋਂ ਬਾਹਰ ਨਹੀਂ ਆ ਸਕੀ। ਇਹ ਦੋਵੇਂ ਜਣੇ ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 13’ ਦੇ ਸੈੱਟ ’ਤੇ ਮਿਲੇ ਸਨ। ਦੱਸਣਾ ਬਣਦਾ ਹੈ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 21 ਅਪਰੈਲ ਨੂੰ ਰਿਲੀਜ਼ ਹੋਵੇਗੀ।