ਬੰਗਲੁਰੂ, 6 ਅਪਰੈਲ

ਪੱਤਰਕਾਰ-ਕਾਰਕੁਨ ਗੌਰੀ ਲੰਕੇਸ਼ ਕਤਲ ਕੇਸ ਦੀ ਸੁਣਵਾਈ 27 ਮਈ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਇਸਤਗਾਸਾ ਧਿਰ ਦੇ ਵਕੀਲ ਨੇ ਦਿੱਤੀ। ਸੀਨੀਅਰ ਵਕੀਲ ਐੱਸ. ਬਾਲਨ ਨੇ ਦੱਸਿਆ, ‘‘ਕੇਸ ਦੀ ਸੁਣਵਾਈ ਹਾਲੇ ਤੱਕ ਸ਼ੁਰੂ ਨਹੀਂ ਹੋਈ ਸੀ। ਇਹ ਹੁਣ 27 ਮਈ ਤੋਂ ਸ਼ੁਰੂ ਹੋਵੇਗੀ।’’ ਬਾਲਨ ਨੇ ਦੱਸਿਆ ਕਿ ਕਥਿਤ ਸਰਗਨੇ ਅਮੋਲ ਕਾਲੇ, ਸ਼ੂਟਰ ਵਾਘਮੋਰੇ ਅਤੇ ਮੋਟਰਸਾਈਕਲ ਚਾਲਕ ਗਣੇਸ਼ ਮਿਸਕਿਨ ਸਣੇ 17 ਮੁਲਜ਼ਮ ਸੁਣਵਾਈ ਦਾ ਸਾਹਮਣਾ ਕਰਨਗੇ, ਜਦਕਿ ਇੱਕ ਮੁਲਜ਼ਮ ਫਰਾਰ ਹੈ। ਖੱਬੇ ਪੱਖੀ ਪੱਤਰਕਾਰ ਗੌਰੀ ਲੰਕੇਸ਼ ਦੀ ਅਧਿਆਪਕ ਦਿਵਸ ਮੌਕੇ 5 ਸਤੰਬਰ 2017 ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।