ਜੈਪੁਰ, 28 ਨਵੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਰਾਜਸਥਾਨ ਪਹੁੰਚਣ ਤੋਂ ਪਹਿਲਾਂ ਸੂਬੇ ਦੇ ਤਿੰਨ ਮੰਤਰੀਆਂ ਦੀ ਇਕ ਕਮੇਟੀ ਨੇ ਅੱਜ ਗੁੱਜਰ ਭਾਈਚਾਰੇ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਗੁੱਜਰ ਭਾਈਚਾਰੇ ਨੇ ਰਾਖ਼ਵੇਂਕਰਨ ਤੇ ਹੋਰ ਮੁੱਦਿਆਂ ਨਾਲ ਜੁੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ। ਮੰਤਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਮੰਗਾਂ ਉਤੇ ਗੌਰ ਕਰੇਗੀ। ਉਨ੍ਹਾਂ ਭਾਈਚਾਰੇ ਦੇ ਆਗੂਆਂ ਨੂੰ ਭਲਕੇ ਇਕ ਹੋਰ ਮੀਟਿੰਗ ਵਿਚ ਆਉਣ ਦਾ ਵੀ ਸੱਦਾ ਦਿੱਤਾ ਹੈ। ਸਭ ਤੋਂ ਵੱਧ ਪੱਛੜੇ ਵਰਗਾਂ ਵਿਚ ਸ਼ਾਮਲ ਗੁੱਜਰ ਭਾਈਚਾਰਾ ਨੌਕਰੀਆਂ, ਵਿਦਿਅਕ ਸੰਸਥਾਵਾਂ, ਵਜ਼ੀਫਿਆਂ ਤੇ ਨੌਕਰੀਆਂ ਵਿਚ ਪਦਉੱਨਤੀਆਂ ’ਚ ਪੰਜ ਫ਼ੀਸਦੀ ਰਾਖਵਾਂਕਰਨ ਲਾਗੂ ਹੋਣ ਵਿਚ ਆ ਰਹੀ ਮੁਸ਼ਕਲਾਂ ਦੇ ਹੱਲ ਦੀ ਮੰਗ ਕਰ ਰਿਹਾ ਹੈ।