ਵਾਰਨਸੀ, 16 ਮਈ

ਇਥੇ ਗਿਆਨਵਾਪੀ ਦਾ ਸਰਵੇ ਅੱਜ ਤੀਜੇ ਦਿਨ ਮੁਕੰਮਲ ਹੋ ਗਿਆ। ਬੀਤੇ ਦੋ ਦਿਨਾਂ ਵਿਚ ਸਰਵੇ 80 ਫੀਸਦੀ ਮੁਕੰਮਲ ਹੋ ਗਿਆ ਸੀ ਤੇ ਅੱਜ ਇਸ ਸਬੰਧੀ ਸਰਵੇ ਕਰ ਰਹੀ ਕਮੇਟੀ ਦੇ ਇਕ ਮੈਂਬਰ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਸਰਵੇ ਤੋਂ ਹਟਾ ਦਿੱਤਾ ਗਿਆ ਹੈ। ਅੱਜ ਵਾਦੀ ਤੇ ਪ੍ਰਤੀਵਾਦੀ ਪੱਖ ਦੇ 52 ਜਣਿਆਂ ਨੂੰ ਖੇਤਰ ਵਿਚ ਦਾਖਲਾ ਦਿੱਤਾ ਗਿਆ। ਇਥੇ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮਾਮਲਾ ਅਦਾਲਤ ਪੁੱਜ ਗਿਆ ਹੈ। ਸਥਾਨਕ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਿਸ ਥਾਂ ਤੋਂ ਸ਼ਿਵਲਿੰਗ ਮਿਲਿਆ ਹੈ ਉਹ ਥਾਂ ਸੀਲ ਕਰ ਦਿੱਤੀ ਜਾਵੇ। ਇਸ ਤੋਂ ਪਹਿਲਾਂ ਹਿੰਦੂ ਪੱਖ ਦੇ ਪੈਰੋਕਾਰ ਡਾ. ਸੋਹਨ ਲਾਲ ਨੇ ਸਰਵੇ ਤੋਂ ਬਾਅਦ ਬਾਹਰ ਆ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਬਾਬਾ ਮਿਲ ਗਏ ਹਨ।