ਨਵੀਂ ਦਿੱਲੀ, 29 ਜਨਵਰੀ

ਕਾਂਗਰਸ ਨੇ ਦਿ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮਗਰੋਂ ਕੇਂਦਰ ‘ਤੇ ਹਮਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਸਪਾਈਵੇਅਰ ਦੀ ਵਰਤੋਂ ਕਰਕੇ ਗੈਰਕਾਨੂੰਨੀ ਜਾਸੂਸੀ ਕਰਨਾ “ਦੇਸ਼ਧ੍ਰੋਹ” ਹੈ। ਸਰਕਾਰ ‘ਤੇ ਹਮਲਾ ਕਰਦੇ ਹੋਏ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਟਵਿੱਟਰ ‘ਤੇ ਕਿਹਾ, ‘ਮੋਦੀ ਸਰਕਾਰ ਨੇ ਭਾਰਤ ਦੇ ਦੁਸ਼ਮਣਾਂ ਵਾਂਗ ਕੰਮ ਕਿਉਂ ਕੀਤਾ।’