ਮੁੰਬਈ, 17 ਅਪਰੈਲ

ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸ਼ੁੱਕਰਵਾਰ ਸਵੇਰੇ ਆਪਣੇ ਚਾਹੁਣ ਵਾਲਿਆਂ ਲਈ ਬਹੁਤ ਮਨਮੋਹਕ ਤਸਵੀਰ ਸਾਂਝੀ ਕੀਤੀ। ਚੜ੍ਹਦੇ ਸੂਰਜ ਦੀ ਧੁੱਪ ਵਿੱਚ ਖਿੱਚੀ ਇਸ ਤਸਵੀਰ ਵਿੱਚ ਪ੍ਰਿਯੰਕਾ ਬਹੁਤ ਫੱਬ ਰਹੀ ਹੈ ਅਤੇ ਉਸ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ ਤੇ ਹਲਕਾ ਜਿਹਾ ਮੇਅਕੱਪ ਕੀਤਾ ਹੈ। ਉਸ ਨੇ ਬਹੁਤ ਸ਼ਾਨਦਾਰ ਪੁਸ਼ਾਕ ਤੇ ਗਲੇ ਵਿੱਚ ਹਾਰ ਪਹਿਨਿਆ ਹੈ। ਉਸ ਨੇ ਆਖਿਆ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਹੈ। ਪ੍ਰਿਯੰਕਾ ਨੇ ਆਖਿਆ,‘‘ਅਜਿਹੇ ਮਾਹੌਲ ਵਿੱਚ ਰਹਿਣਾ ਖੁਸ਼ਕਿਸਮਤੀ ਹੈ।’’ ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਕਰਵਾਏ ਗਏ 74ਵੇਂ ਬ੍ਰਿਟਿਸ਼ ਅਕੈਡਮੀ ਆਫ ਫਿਲਮਜ਼ ਐਂਡ ਟੈਲੀਵਿਜ਼ਨ ਆਰਟਸ (ਬੀਏਐੱਫਟੀਏ) ਪੁਰਸਕਾਰ ਵੰਡ ਸਮਾਰੋਹ ਦੌਰਾਨ ਪ੍ਰਿਯੰਕਾ ਪਹਿਲੀ ਪੇਸ਼ਕਰਤਾ ਸੀ। ਅਦਾਕਾਰਾ ਮੌਜੂਦਾ ਸਮੇਂ ਸੀਰੀਜ਼ ‘ਸਿਟਾਡੈੱਲ’ ਲਈ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।