ਸ੍ਰੀਨਗਰ, 2 ਦਸੰਬਰ

ਜੰਮੂ-ਕਸ਼ਮੀਰ ਪੁਲੀਸ ਨੇ ਕੋਵਿਡ ਕਾਰਨ ਯਤੀਮ ਹੋਏ ਬੱਚਿਆਂ ਨੂੰ ਗੈਰਕਾਨੂੰਨੀ ਤੌਰ ’ਤੇ ਅਪਨਾਉਣ ਤੇ ਉਨ੍ਹਾਂ ਨੂੰ ਵੇਚਣ ਦੇ ਦੋਸ਼ ਤਹਿਤ ਪੁਲਵਾਮਾ ਜ਼ਿਲ੍ਹੇ ਦੇ ਪਾਮਪੋਰ ਕਸਬੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਕ ਐਨਜੀਓ ਨੂੰ ਸੀਲ ਕੀਤਾ ਹੈ। ਇਸ ਸਬੰਧ ਵਿੱਚ ਬੀਤੇ ਦਿਨ ਪਰਚਾ ਦਰਜ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸਮਾਜ ਭਲਾਈ ਵਿਭਾਗ ਦੀ ਸਕੱਤਰ ਸ਼ੀਤਲ ਨੰਦਾ ਨੇ ਇਹ ਮਾਮਲਾ ਕਸ਼ਮੀਰ ਦੇ ਆਈਜੀਪੀ ਕੋਲ ਉਠਾਇਆ ਸੀ ਤਾਂ ਕਿ ਇਸ ਕੇਸ ਵਿੱਚ ਜਲਦ ਕਾਰਵਾਈ ਹੋ ਸਕੇ।