ਓਟਵਾ/ਪੇਈਚਿੰਗ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਰਤਾਨੀਆ ਆਉਣ-ਜਾਣ ਵਾਲੀਆਂ ਮੁਸਾਫ਼ਰ ਉਡਾਣਾਂ ’ਤੇ ਪਾਬੰਦੀ 6 ਜਨਵਰੀ ਤੱਕ ਵਧਾ ਰਹੀ ਹੈ। ਬਰਤਾਨੀਆ ’ਚ ਕਰੋਨਾਵਾਇਰਸ ਦੀਆਂ ਦੋ ਨਵੀਆਂ ਕਿਸਮਾਂ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਇਹ ਫ਼ੈਸਲਾ ਲਿਆ ਹੈ। ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਬਰਤਾਨੀਆ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦੇਣਗੇ।