ਮੁੰਬਈ, 18 ਦਸੰਬਰ

ਵਿੱਕੀ ਕੌਸ਼ਲ ਨਾਲ ਪਿਛਲੇ ਹਫਤੇ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਕੈਟਰੀਨਾ ਕੈਫ ‘ਚੌਂਕੇ ਚੜ੍ਹੀ’ ਤੇ ਉਸ ਨੇ ‘ਹਲਵਾ’ ਤਿਆਰ ਕੀਤਾ। ਪਤੀ ਨੇ ਪਤਨੀ ਵੱਲੋਂ ਬਣਾਏ ਹਲਵੇ ਦੀ ਪ੍ਰਸ਼ੰਸਾ ਕੀਤੀ। ਕੈਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਹਲਵੇ ਦੀ ਕੌਲੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਮੈਂ ਬਣਾਇਐ’ ਤੇ ਕੁਝ ਘੰਟਿਆਂ ਬਾਅਦ ਵਿੱਕੀ ਨੇ ਆਪਣੀ ਲਾੜੀ ਦੀ ਸ਼ਲਾਘਾ ਕਰਦੇ ਹੋਏ ਤਸਵੀਰ ਪੋਸਟ ਕੀਤੀ ਜਿਸ ’ਤੇ ਲਿਖਿਆ,‘ ਹੁਣ ਤੱਕ ਦਾ ਸਭ ਤੋਂ ਸੁਆਦਲਾ ਹਲਵਾ।’