ਨਵੀਂ ਦਿੱਲੀ, 31 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਸਰਕਾਰ ਨੇ ਨਾਗਾਲੈਂਡ, ਅਸਾਮ ਤੇ ਮਨੀਪੁਰ ਵਿੱਚ ਦਹਾਕਿਆਂ ਬਾਅਦ ਅਫਸਪਾ ਤਹਿਤ ਅਸ਼ਾਂਤ ਇਲਾਕਿਆਂ ਦਾ ਘੇਰਾ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਕਾਰਨ ਸੁਧਰੀ ਹੋਈ ਵਿਵਸਥਾ ਤੇ ਤੇਜ਼ੀ ਨਾਲ ਹੋਏ ਵਿਕਾਸ ਦੇ ਮੱਦੇਨਜ਼ਰ ਅਸ਼ਾਂਤ ਇਲਾਕਿਆਂ ਦਾ ਘੇਰਾ ਘਟਾਇਆ ਜਾ ਰਿਹਾ ਹੈ। ਦਹਾਕਿਆਂ ਤੋਂ ਅਣਗੌਲਿਆ ਰਿਹਾ ਪੂਰਬ ਉੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤੀਬੱਧਤਾ ਕਾਰਨ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਦੇ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ।