ਕੋਲਕਾਤਾ, 28 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਵਿੱਚ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਉੱਤਰ-ਪੂਰਬ ਦੇ ਕਈ ਹਿੱਸਿਆਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਅਫਸਪਾ ਨੂੰ ਹਟਾ ਦਿੱਤਾ ਗਿਆ ਸੀ ਤੇ ਉੱਤਰ-ਪੂਰਬ ਤੋਂ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਧਾਨ ਮੰਤਰੀ ਨੇ ਆਸਾਮ ਵਿੱਚ ਵੈਟਰਨਰੀ ਸਾਇੰਸ, ਖੇਤੀਬਾੜੀ, ਮਾਡਲ ਸਰਕਾਰੀ ਕਾਲਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ‘ਡਬਲ ਇੰਜਣ’ ਸਰਕਾਰ ਦਾ ਅਸਰ ਆਸਾਮ ‘ਚ ਸਥਾਈ ਸ਼ਾਂਤੀ, ਤੇਜ਼ੀ ਨਾਲ ਵਿਕਾਸ ’ਚ ਨਜ਼ਰ ਆ ਰਿਹਾ ਹੈ।