ਓਟਵਾ, 16 ਅਪਰੈਲ : ਕੋਵਿਡ -19 ਨੂੰ ਠੱਲ੍ਹ ਪਾਉਣ ਲਈ ਕੁੱਝ ਕੈਨੇਡੀਅਨ ਆਗੂਆਂ ਵੱਲੋਂ ਇੰਟਰ ਪ੍ਰੋਵਿੰਸ਼ੀਅਲ ਟਰੈਵਲ ਉੱਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਦਾ ਕਹਿਣਾ ਹੈ ਕਿ ਉਹ ਆਪਣੇ ਪ੍ਰੋਵਿੰਸ ਵਿੱਚ ਟਰੈਵਲ ਉੱਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਬੁੱਧਵਾਰ ਨੂੰ ਇਸ ਤਰ੍ਹਾਂ ਦੇ ਵਿਚਾਰਾਂ ਦਾ ਹੀ ਪ੍ਰਗਟਾਵਾ ਕੀਤਾ ਸੀ।ਫੋਰਡ ਨੇ ਆਪਣੇ ਬਿਆਨ ਵਿੱਚ ਆਖਿਆ ਸੀ ਕਿ ਉਹ ਪ੍ਰੋਵਿੰਸ ਦੇ ਹਰੇਕ ਵਿਅਕਤੀ ਨੂੰ ਘਰ ਵਿੱਚ ਰਹਿਣ ਦੀ ਹੀ ਬੇਨਤੀ ਕਰਦੇ ਹਨ। ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਨਾ ਕੋਈ ਇੰਟਰਪ੍ਰੋਵਿੰਸ਼ੀਅਲ ਸਫਰ ਕਰੇ ਤੇ ਨਾ ਹੀ ਪ੍ਰੋਵਿੰਸ ਤੋਂ ਬਾਹਰ ਜਾਵੇ ਆਵੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਮਾਮਲੇ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ ਨਾਲ ਖੜ੍ਹੇ ਹੀ ਨਜ਼਼ਰ ਆਉਂਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਆਪਣੇ ਲੋਕਾਂ ਨੂੰ ਸੇਫ ਕਰਨ ਲਈ ਇਹ ਆਗੂ ਜੇ ਕਰ ਰਹੇ ਹਨ ਅਸੀਂ ਉਸ ਦਾ ਸਮਰਥਨ ਕਰਦੇ ਹਾਂ।ਇਸ ਦੌਰਾਨ ਹੌਰਗਨ ਨੇ ਆਖਿਆ ਕਿ ਟਰੈਵਲ ਸਬੰਧੀ ਸੰਭਾਵੀ ਪਾਬੰਦੀਆਂ ਬਾਰੇ ਉਹ ਜਲਦ ਹੀ ਐਲਾਨ ਕਰਨਗੇ।