ਬਿਕਰਮ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਧੋਖਾ ਦੇਣ ਲਈ ਤਿਆਰ ਖੜ•ਾ ਹੈ
ਬਾਬਾ ਬਕਾਲਾ/07 ਅਗਸਤ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੁਣ ਕਾਂਗਰਸ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰੇਗੀ। ਪਰ ਕਾਂਗਰਸ ਸਰਕਾਰ ਨੂੰ ਇਹ ਜ਼ਿੰਮੇਵਾਰੀ ਕੇਂਦਰ ਉੱਤੇ ਨਹੀਂ ਸੁੱਟਣੀ ਚਾਹੀਦੀ, ਇਸ ਦੀ ਥਾਂ ਪੰਜਾਬੀਆਂ ਨੂੰ ਧੋਖਾ ਦੇਣ ਲਈ ਉਹਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇੱਥੇ ਰੱਖੜ ਪੁੰਨਿਆ ਦੇ ਮੌਕੇ ਉੱਤੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ‘ਚ ਨਾਕਾਮੀ ਦਾ ਦੋਸ਼ ਕੇਂਦਰ ਸਰਕਾਰ ਉਤੇ ਮੜ•ਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਦਿਆਂ ਲੱਖਾਂ ਕਿਸਾਨਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਭਰਵਾਏ ਸਨ। ਪਰ ਇਸ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਕੰਮ ਵਾਸਤੇ ਬਜਟ ਵਿਚ ਸਿਰਫ 1500 ਕਰੋੜ ਰੁਪਏ ਰੱਖੇ ਹਨ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਉਹ ਇਸ ਮਾਮੂਲੀ ਰਾਸ਼ੀ ਨੂੰ ਵੀ ਜਾਰੀ ਨਹੀਂ ਕਰ ਸਕਦੀ। ਮੈਂ ਮਨਪ੍ਰੀਤ ਬਾਦਲ ਨੂੰ ਸਿਰਫ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਉਸ ਨੇ ਕਿਸਾਨਾਂ ਨਾਲ ਅਜਿਹਾ ਧੋਖਾ ਕਿਉਂ ਕੀਤਾ ਹੈ? ਉਹ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪਹਿਲਾਂ ਵੀ ਚਾਰ ਸਾਲ ਵਿੱਤ ਮੰਤਰੀ ਰਿਹਾ ਸੀ। ਉਹ ਪੰਜਾਬ ਦੀ ਵਿੱਤੀ ਹਾਲਤ ਬਾਰੇ ਚੰਗੀ ਤਰ•ਾਂ ਜਾਣਦਾ ਸੀ ਅਤੇ ਇਹ ਗੱਲ ਵੀ ਜਾਣਦਾ ਸੀ ਕਿ ਕਿਸਾਨਾਂ ਦੇ ਕਰਜ਼ੇ

ਮੁਆਫ ਕੀਤੇ ਜਾ ਸਕਣਗੇ ਜਾਂ ਨਹੀਂ। ਉਸ ਦੇ ਝੂਠੇ ਵਾਅਦੇ ਕਰਕੇ ਪਿਛਲੇ 150 ਦਿਨਾਂ ਵਿਚ 200 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਨੇ ਸਿਰਫ ਇੱਕੋ ਕੰਮ ਕੀਤਾ ਹੈ, ਉਹ ਹੈ ਅਕਾਲੀ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕਰਨਾ ਅਤੇ ਗਰੀਬਾਂ ਅਤੇ ਦਲਿਤਾਂ ਉੱਤੇ ਅੱਤਿਆਚਾਰ ਕਰਨਾ। ਉਹਨਾਂ ਕਿਹਾ ਕਿ ਮੈ ਪਾਰਟੀ ਦੀ ਜਬਰ ਵਿਰੋਧੀ ਲਹਿਰ ਦੌਰਾਨ 5 ਅਸੰਬਲੀ ਹਲਕਿਆਂ ਦਾ ਦੌਰਾ ਕਰ ਚੁੱਕਿਆ ਹਾਂ, ਜਿਸ ਦੌਰਾਨ ਪਤਾ ਲੱਗਿਆ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਹੈ। ਨਿੱਕੀ ਉਮਰ ਦੇ ਮੁੰਡਿਆਂ ਤੇ ਔਰਤਾਂ ਨੂੰ ਵੀ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।

ਇੱਥੋਂ ਤਕ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਸਮਰਥਕਾਂ ਨੇ ਇੱਕ ਫੌਜੀ ਜਵਾਨ ਦੀ ਜ਼ਮੀਨ ਉੱਤੇ ਵੀ ਕਰਜ਼ਾ ਕਰ ਲਿਆ ਹੈ।
ਇਹ ਕਹਿੰਦਿਆਂ ਕਿ ਅਕਾਲੀ ਦਲ ਇਹਨਾਂ ਝੂਠੇ ਕੇਸਾਂ ਤੋਂ ਨਹੀਂ ਡਰੇਗਾ, ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਲਈ ਆਖਿਆ। ਉਹਨਾਂ ਪਾਰਟੀ ਵਰਕਰਾਂ ਨੂੰ ਆਖਿਆ ਕਿ ਜੇਕਰ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾਂਦਾ ਹੈ ਤਾਂ ਉਹ ਥਾਣਿਆਂ ਦਾ ਘਿਰਾਓ ਕਰਨ।   ਉਹਨਾਂ ਕਿਹਾ ਕਿ ਜੇ ਕੋਈ ਪੁਲਿਸ ਅਫਸਰ ਕਾਂਗਰਸੀ ਆਗੂਆਂ ਦੀ ਸ਼ਹਿ ਉੱਤੇ ਕਿੜਾਂ ਕੱਢਦਾ ਮਿਲਿਆ ਤਾਂ ਅਸੀਂ ਉਸ ਵਿਰੁੱਧ ਮੁਕੱਦਮਾ ਕਰਾਂਗੇ।
ਕਾਂਗਰਸ ਵਿਰੁੱਧ ਲੱਗ ਰਹੇ ਦੋਸ਼ਾਂ ਦੇ ਜੁਆਬ ਮੰਗਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਅਕਾਲੀ-ਭਾਜਪਾ ਕਾਰਜਕਾਲ ਨਾਲੋਂ 6 ਗੁਣਾ ਵੱਧ ਕੀਮਤਾਂ ਉੱਤੇ ਰੇਤਾ ਵੇਚ ਰਹੇ ਹਨ।ਇਸ ਤਰ•ਾਂ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਬੇਟੀ ਦੀਪਾ ਚੱਢਾ ਨੂੰ ਸ਼ਰਾਬ ਦੇ ਕਾਰੋਬਾਰ ਦੇ ਵੱਡਾ ਹਿੱਸਾ ਦਿੱਤੇ ਜਾਣ ਮਗਰੋਂ ਸ਼ਰਾਬ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਕੂਮਤ ਅਧੀਨ ਬੇਅਦਬੀ ਦੇ ਕੇਸਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ।

ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਬੱਸਾਂ ਭੇਜ ਕੇ ਅਤੇ ਗਾਇਕ ਮਨਪ੍ਰੀਤ ਸੰਧੂ ਦੀ ਸੇਵਾ ਲੈ ਕੇ ਵੀ ਲੋਕਾਂ ਨੂੰ ਆਪਣੀ ਰੈਲੀ ਵੱਲ ਨਹੀਂ ਖਿੱਚ ਸਕੀ। ਉਹਨਾਂ ਕਿਹਾ ਕਿ ਸਥਿਆਲਾ ਕਾਲਜ ਵਿਚ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਪੈਡ ਬਣਾ ਕੇ ਡਰਾਮਾ ਰਚਿਆ ਗਿਆ ਸੀ, ਪਰ ਉਹ ਵਾਅਦਾ ਕਰਕੇ ਵੀ ਨਹੀਂ ਆਇਆ। ਉਹਨਾਂ ਕਿਹਾ ਕਿ ਆਪ ਦੀ

ਰੈਲੀ ਵਿਚਲੇ ਇੱਕਠ ਬਾਰੇ ਜਿੰਨਾ ਘੱਟ ਕਿਹਾ ਜਾਵੇ, ਉਨਾ ਹੀ ਠੀਕ ਹੈ। ਆਪ ਤਾਂ ਕਾਨਫਰੰਸ ਦੀ ਝਾਕੀ ਤਕ ਨਹੀਂ ਦਿਖਾ ਸਕੀ।
ਸਰਦਾਰ ਮਜੀਠੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਦੋਹਾਂ ਨੂੰ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਸਿੱਧੂ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸੇ ਤਰ•ਾਂ ਧੋਖਾ ਦੇਣ ਲਈ ਤਿਆਰ ਹੈ, ਜਿਸ ਤਰ•ਾਂ ਉਸ ਨੇ ਆਪਣੇ  ਉਸਤਾਦਾਂ ਅਰੁਣ ਜੇਤਲੀ, ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸੀ। ਉਹ ਵਿਧਾਇਕਾਂ ਨੂੰ ਇਕੱਠੇ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ, ਪਰ ਨਾਕਾਮ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਮਨਪ੍ਰੀਤ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਦੁਰਵਰਤੋਂ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਮੋਟਰ ਸਾਇਕਲ ਟੈਕਸੀ ਡਰਾਇਵਰ ਬਣਾ ਕੇ ਧੋਖਾ ਦੇ ਰਹੇ ਹੋ। ਤੁਹਾਡੀ ਘਰ ਘਰ ਨੌਕਰੀ ਦੀ ਸਕੀਮ ਦਾ ਕੀ ਬਣਿਆ ? ਕੀ ਇੱਕ ਮਹਾਨ ਸ਼ਹੀਦ ਦੇ ਨਾਂ ਉੱਤੇ ਰੁਜ਼ਗਾਰ ਦੇਣ ਦਾ ਤੁਹਾਡਾ ਇਹੀ ਤਰੀਕਾ ਹੈ?
ਇਸ ਮੌਕੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਾਗੀਰ ਕੌਰ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ। ਮਲਕੀਤ ਸਿੰਘ ਏਆਰ ਅਤੇ ਸਰਬਜੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ।