ਮੁੰਬਈ:ਗਾਇਕਾ ਕਨਿਕਾ ਕਪੂਰ ਆਪਣੇ ਨਵੇਂ ਪੰਜਾਬੀ ਗੀਤ ‘ਝਾਂਜਰ’ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਕਨਿਕਾ ਵੱਲੋਂ ਹੀ ਸੰਗੀਤਬੱਧ ਕੀਤਾ ਤੇ ਗਾਇਆ ਇਹ ਗੀਤ ਅੱਜ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਕਨਿਕਾ ‘ਬੇਬੀ ਡੌਲ’, ‘ਚਿੱਟੀਆਂ ਕਲਾਈਆਂ’ ਤੇ ‘ਦੇਸੀ ਲੁੱਕ’ ਵਰਗੇ ਕਈ ਹਿੱਟ ਗੀਤ ਗਾ ਚੁੱਕੀ ਹੈ। ਆਪਣੇ ਨਵੇਂ ਗੀਤ ਬਾਰੇ ਗੱਲ ਕਰਦਿਆਂ ਕਨਿਕਾ ਨੇ ਕਿਹਾ, ‘ਤੁਸੀਂ ਦਿਲ ਦੇ ਭਾਵਾਂ ਤੋਂ ਦੂਰ ਨਹੀਂ ਜਾ ਸਕਦੇ। ਦਿਲ ਵਿੱਚ ਪਿਆਰ ਦੇ ਭਾਵ ਕਿਸੇ ਖ਼ਾਸ ਤੇ ਕਦੇ ਨਾ ਭੁੱਲ ਸਕਣ ਵਾਲੇ ਇਨਸਾਨ ਲਈ ਪੈਦਾ ਹੁੰਦੇ ਹਨ।