ਵਾਸ਼ਿੰਗਟਨ, 11 ਜਨਵਰੀ

ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (ਐਫਏਏ) ਵਿੱਚ ਕੰਪਿਊਟਰ ਦੀ ਖ਼ਰਾਬੀ ਮਗਰੋਂ ਅਮਰੀਕਾ ਵਿੱਚ ਕਈ ਥਾਵਾਂ ’ਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਐੱਫਏਏ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਆਪਣੇ ‘ਨੋਟਿਸ ਟੂ ੲੇਅਰ ਸਿਸਟਮ’ ਨੂੰ ਬਹਾਲ ਕਰਨ ’ਤੇ ਕੰਮ ਕਰ ਰਿਹਾ ਹੈ। ਐੱਫਏਏ ਨੇ ਕਿਹਾ, ‘‘ਅਸੀਂ ਆਖ਼ਰੀ ਵੈਰੀਫਿਕੇਸ਼ਨ ਜਾਂਚ ਕਰ ਰਹੇ ਹਾਂ ਅਤੇ ਹੁਣ ਸਿਸਟਮ ਨੂੰ ਮੁੜ ਤੋਂ ਲੋਡ ਕਰ ਰਹੇ ਹਾਂ।’’