ਮਥੁਰਾ, 16 ਅਕਤੂਬਰ

ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਰਾਸ਼ਟਰੀ ਰਾਜ ਮਾਰਗ ਉੱਤੇ ਟਰੱਕ ਵਿੱਚ ਸਵਾਰੀ ਬਣ ਕੇ ਚੜ੍ਹੇ ਬਦਮਾਸ਼ਾਂ ਨੇ ਡਰਾਈਵਰ ਨੂੰ ਬੰਦੀ ਬਣਾ ਕੇ ਸੱਤ ਕਰੋੜ ਰੁਪਏ ਦੇ ਕਰੀਬ ਨੌਂ ਹਜ਼ਾਰ ਦੇ ਮੋਬਾਈਲ ਫੋਨ ਲੁੱਟ ਲਏ ਅਤੇ ਡਰਾਈਵਰ ਨੂੰ ਜ਼ਖਮੀ ਕਰਕੇ ਰਾਹ ਵਿੱਚ ਸੁੱਟ ਦਿੱਤਾ। ਪੁਲੀਸ ਸੁਪਰਡੈਂਟ (ਸਿਟੀ) ਪ੍ਰਕਾਸ਼ ਸਿੰਘ ਨੇ ਕਿਹਾ, “ਓਪੋ ਮੋਬਾਈਲ ਕੰਪਨੀ ਦੇ ਮੈਨੇਜਰ ਸਚਿਨ ਮਾਨਵ ਦੁਆਰਾ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਫਰੂਖ਼ਾਬਾਦ ਜ਼ਿਲ੍ਹੇ ਦਾ ਡਰਾਈਵਰ ਮੁਨੀਸ਼ ਯਾਦਵ 5 ਅਕਤੂਬਰ ਦੀ ਸਵੇਰ ਨੂੰ ਟਰੱਕ ਵਿੱਚ ਮੋਬਾਈਲ ਫੋਨ ਲੈ ਕੇ ਗ੍ਰੇਟਰ ਨੋਇਡਾ ਤੋਂ ਬੰਗਲੌਰ ਲਈ ਰਵਾਨਾ ਹੋਇਆ ਸੀ। ਫਰਾਹ ਥਾਣਾ ਖੇਤਰ ਦੇ ਗਵਾਲੀਅਰ ਬਾਈਪਾਸ ਤੋਂ ਦੋ ਵਿਅਕਤੀ ਸਵਾਰੀ ਬਣ ਕੇ ਟਰੱਕ ਵਿੱਚ ਬੈਠੇ। ਮੁਲਜ਼ਮਾਂ ਨੇ ਡਰਾਈਵਰ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ‘ਚ ਸੜਕ’ ਤੇ ਸੁੱਟ ਦਿੱਤਾ ਅਤੇ ਟਰੱਕ ਸਮੇਤ ਫਰਾਰ ਹੋ ਗੲੇ।