ਮੁੰਬਈ:ਅਦਾਕਾਰਾ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਛੇ ਹਿੰਦੀ ਹਨ। ਇਨ੍ਹਾਂ ’ਚੋਂ ਆਯੂਸ਼ਮਾਨ ਖੁਰਾਣਾ ਨਾਲ ‘ਡਾਕਟਰ ਜੀ’, ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ ‘ਰਨਵੇਅ 34’, ਸਿਧਾਰਥ ਮਲਹੋਤਰਾ ਤੇ ਅਜੈ ਦੇਵਗਨ ਨਾਲ ‘ਥੈਂਕ ਗੌਡ’ ਅਤੇ ਅਕਸ਼ੈ ਕੁਮਾਰ ਨਾਲ ‘ਛੱਤਰੀਵਾਲੀ’ ਤੇ ‘ਅਟੈਕ’ ਪ੍ਰਮੁੱਖ ਹਨ। ਇਸ ਬਾਰੇ ਰਕੁਲ ਨੇ ਕਿਹਾ, ‘‘ਉਮੀਦ ਹੈ ਕਿ 2022 ਮੇਰੇ ਲਈ ਸਭ ਤੋਂ ਵਧੀਆ ਸਾਲਾਂ ’ਚੋਂ ਇੱਕ ਹੋਵੇਗਾ। ਮੈਂ 2022 ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਸ ਸਾਲ ਮੇਰੀਆਂ ਸੱਤ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ’ਚੋਂ ਛੇ ਹਿੰਦੀ ਹਨ। ਆਸ ਹੈ ਕਿ ਲੋਕ ਫਿਲਮਾਂ ਪਸੰਦ ਕਰਨਗੇ। ਸਾਰੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਤਜਰਬਾ ਬਹੁਤ ਸ਼ਾਨਦਾਰ ਰਿਹਾ। ਜਦੋਂ ਫਿਲਮਾਂ ਰਿਲੀਜ਼ ਹੋਣੀਆਂ ਸ਼ੁਰੂ ਗਈਆਂ ਤਾਂ ਤੁਸੀਂ ਦੇਖੋਗੇ ਕਿ ਹਰ ਕਿਰਦਾਰ ਇੱਕ-ਦੂਜੇ ਤੋਂ ਵੱਖਰਾ ਹੈ। ਹਰ ਫਿਲਮ ਵੱਖਰੀ ਸ਼ੈਲੀ ’ਤੇ ਆਧਾਰਤ ਹੈ।’’