ਇਸਲਾਮਾਬਾਦ, 4 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ’ਤੇ ਕੁਝ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ ਜਿਸ ’ਚ ਉਹ ਵਾਲ ਵਾਲ ਬਚ ਗਈ। ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਹਮਲਾ ਐਤਵਾਰ ਦੇਰ ਰਾਤ ਨੂੰ ਹੋਇਆ। ਰੇਹਮ ਖ਼ਾਨ ਨੇ ਟਵੀਟ ਕਰਕੇ ਹਮਲੇ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਉਸ ਦੀ ਕਾਰ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਖੁਦਾ ਦਾ ਸ਼ੁਕਰ ਹੈ ਕਿ ਉਹ ਦੂਜੀ ਕਾਰ ’ਚ ਬੈਠ ਗਈ ਸੀ ਤੇ ਹਮਲੇ ਵਾਲੀ ਕਾਰ ’ਚ ਨਿੱਜੀ ਸਕੱਤਰ ਤੇ ਡਰਾਈਵਰ ਸਨ। ਉਨ੍ਹਾਂ ਹਮਲੇ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਇਆ।