ਇਸਲਾਮਾਬਾਦ, 18 ਮਈ

ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਪੀਟੀਆਈ ਚੇਅਰਮੈਨ ਇਮਰਾਨ ਖਾਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਤੁਹਾਡੇ ਫਾਸ਼ੀਵਾਦ, ਰਾਸ਼ਟਰ ਵਿਰੋਧੀ ਅਤੇ ਦੇਸ਼ ’ਤੇ ਹਮਲਿਆਂ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਔਰੰਗਜ਼ੇਬ ਨੇ ਕਿਹਾ,‘ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਰਾਜਨੀਤੀ ਦੇ ਓਹਲੇ ਵਿੱਚ ਦੇਸ਼ ‘ਤੇ ਹਮਲਾ ਨਾ ਕਰੇ।’