ਮੁੰਬਈ:ਮਸ਼ਹੂਰ ਬੌਲੀਵੁੱਡ ਅਦਾਕਾਰਾ ਨੀਤੂ ਕਪੂਰ ਨੇ ਆਲੀਆ ਭਂੱਟ ਦੇ ਜਨਮ ਦਿਨ ਮੌਕੇ ਖਾਸ ਤਸਵੀਰ ਸਾਂਝੀ ਕੀਤੀ ਹੈ। ਨੀਤੂ ਨੇ ਆਖਿਆ ਆਲੀਆ, ਉਸ ਦੀ ਮਾਂ ਅਤੇ ਭੈਣ ਮੇਰੇ ਲਈ ‘ਬਹੁਤ ਖਾਸ’ ਹਨ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤਸਵੀਰ ਵਿੱਚ ਨੀਤੂ ਕਪੂਰ, ਆਲੀਆ, ਉਸ ਦੀ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਭੱਟ ਨਾਲ ਨਜ਼ਰ ਆ ਰਹੀ ਹੈ। ਨੀਤੂ ਕਪੂਰ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ,‘‘ਬਹੁਤ ਖਾਸ ਲੋਕਾਂ ਨਾਲ ਖੁਸ਼ੀ ਦੇ ਅਹਿਮ ਪਲ।’’ ਇਸ ਤੋਂ ਪਹਿਲਾਂ ਸੋਮਵਾਰ ਨੂੰ ਨੀਤੂ ਨੇ ਆਲੀਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਆਲੀਆ 15 ਮਾਰਚ ਨੂੰ 28 ਸਾਲਾਂ ਦੀ ਹੋ ਗਈ ਹੈ। ਆਲੀਆ ਦੇ ਨੀਤੂ ਕਪੂਰ ਦੇ ਪੁੱਤਰ ਰਣਬੀਰ ਕਪੂਰ ਨਾਲ ‘ਡੇਟਿੰਗ’ ਦੇ ਚਰਚੇ ਹਨ। ਹਾਲ ਹੀ ਵਿੱਚ ਰਣਬੀਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਹ ਆਪਣੇ ਘਰ ਇਕਾਂਤਵਾਸ ਹੈ। ਆਲੀਆ ਆਪਣੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਨੇ ਕੀਤਾ ਹੈ। ਨੀਤੂ ਕਪੂਰ ਆਪਣੀ ਨਵੀਂ ਫ਼ਿਲਮ ‘ਜੁੱਗ ਜੁੱਗ ਜੀਓ’ ਵਿੱਚ ਕਿਆਰਾ ਅਡਵਾਨੀ, ਵਰੁਣ ਧਵਨ ਤੇ ਅਨਿਲ ਕਪੂਰ ਨਾਲ ਨਜ਼ਰ ਆਵੇਗੀ।