ਦੁਬਈ:ਭਾਰਤੀ ਬੱਲੇਬਾਜ਼ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਆਈਸੀਸੀ ਇੱਕ ਰੋਜ਼ਾ ਮਹਿਲਾ ਕ੍ਰਿਕਟਰਾਂ ਦੀ ਦਰਜਾਬੰਦੀ ਵਿੱਚ ਕ੍ਰਮਵਾਰ ਤੀਜੇ ਅਤੇ ਛੇਵੇਂ ਸਥਾਨ ’ਤੇ ਬਰਕਰਾਰ ਹਨ। ਮਾਹਿਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਇੱਕ ਰੋਜ਼ਾ ਗੇਂਦਬਾਜ਼ਾਂ ਵਿੱਚ ਦੂਜੇ ਸਥਾਨ ’ਤੇ ਹੈ, ਜਦਕਿ ਦੀਪਤੀ ਸ਼ਰਮਾ ਹਰਫ਼ਨਮੌਲਿਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਵੈਸਟ ਇੰਡੀਜ਼ ਦੀ ਕਪਤਾਨ ਸਟੈਫਨੀ ਟੇਲਰ ਨੂੰ ਪਾਕਿਸਤਾਨ ਖ਼ਿਲਾਫ਼ ਸੈਂਕੜਾ ਮਾਰਨ ਕਾਰਨ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਦੋ ਸਥਾਨਾਂ ਦਾ ਫ਼ਾਇਦਾ ਮਿਲਿਆ ਹੈ। ਉਹ 10ਵੇਂ ਤੋਂ 12ਵੇਂ ਸਥਾਨ ’ਤੇ ਪਹੁੰਚ ਗਈ ਹੈ। ਟੇਲਰ ਦੀ ਹਮਵਤਨ ਹੀਅਲੀ ਮੈਥਿਊਜ਼ ਚਾਰ ਸਥਾਨਾਂ ਦੇ ਫ਼ਾਇਦੇ ਨਾਲ 25ਵੇਂ ਨੰਬਰ ’ਤੇ ਪਹੁੰਚ ਗਈ।