ਹੁਸ਼ਿਆਰਪੁਰ, 29 ਮਾਰਚ

ਹੁਸ਼ਿਆਰਪੁਰ ਦੇ ਪਿੰਡ ਵਿੱਚ ਭਗੌੜੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਸੰਭਾਵਿਤ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਪੰਜਾਬ ਪੁਲੀਸ ਨੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਘਰ-ਘਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਮੰਗਲਵਾਰ ਦੇਰ ਰਾਤ ਮਰਨੀਆਂ ਪਿੰਡ ਅਤੇ ਇਸ ਦੇ ਆਸ-ਪਾਸ ਤਲਾਸ਼ੀ ਮੁਹਿੰਮ ਉਦੋਂ ਚਲਾਈ ਗਈ, ਜਦੋਂ ਪੁਲੀਸ ਦੁਆਰਾ ਪਿੱਛਾ ਕਰਨ ਤੋਂ ਬਾਅਦ ਕੁਝ ਸ਼ੱਕੀ ਆਪਣੀ ਕਾਰ ਛੱਡ ਕੇ ਭੱਜ ਗਏ। ਪੁਲੀਸ ਸੂਤਰਾਂ ਨੇ ਦੱਸਿਆ ਕਿ ਸ਼ੱਕ ਸੀ ਕਿ ਕਾਰ ‘ਚ ਭਗੌੜਾ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਘੁੰਮ ਰਹੇ ਸਨ, ਜਿਸ ਤੋਂ ਬਾਅਦ ਪੰਜਾਬ ਪੁਲੀਸ ਦੇ ‘ਕਾਊਂਟਰ ਇੰਟੈਲੀਜੈਂਸ’ ਵਿੰਗ ਨੇ ਫਗਵਾੜਾ ‘ਚ ਕਾਰ ਦਾ ਪਿੱਛਾ ਕੀਤਾ।