ਵਾਸ਼ਿੰਗਟਨ, 9 ਨਵੰਬਰ

ਅਮਰੀਕੀ ਸੰਸਦ ਭਵਨ ਵਿਚ 6 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੇ ਹੋਰ ਸਹਿਯੋਗੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਹ ਟਰੰਪ ਦੇ ਸਹਿਯੋਗੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ। ਕਮੇਟੀ ਦੇ ਚੇਅਰਮੈਨ ਅਤੇ ਮਿਸੀਸਿਪੀ ਦੇ ਪ੍ਰਤੀਨਿਧੀ ਬੈਨੀ ਥੌਮਸਨ ਨੇ ਸੋਮਵਾਰ ਨੂੰ ਬਿਆਨ ਵਿੱਚ ਕਿਹਾ ਕਿ ਕਮੇਟੀ ਟਰੰਪ ਦੀ ਮੁਹਿੰਮ ਕਮੇਟੀ ਦੇ ਸਾਬਕਾ ਅਧਿਕਾਰੀਆਂ ਅਤੇ ਹੋਰਾਂ ਤੋਂ ਗਵਾਹੀ ਅਤੇ ਦਸਤਾਵੇਜ਼ਾਂ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਨੇ ਜੋਅ ਬਾਇਡਨ ਦੀ ਜਿੱਤ ਦੇ ਸਬੂਤ ਨੂੰ ਰੋਕਣ ਲਈ “ਵਾਰ ਰੂਮ” ਵਿੱਚ ਹਿੱਸਾ ਲਿਆ ਹੈ। ਥੌਮਸਨ ਨੇ ਕਿਹਾ ਕਿ ਕਮੇਟੀ ਨੇ ਟਰੰਪ ਦੀ 2020 ਦੀ ਮੁੜ-ਚੋਣ ਮੁਹਿੰਮ ਦੇ ਮੈਨੇਜਰ ਬਿਲ ਸਟੇਪੀਅਨ, ਮੁਹਿੰਮ ਦੇ ਸੀਨੀਅਰ ਸਲਾਹਕਾਰ ਜੇਸਨ ਮਿਲਰ, ਮੁਹਿੰਮ ਦੀ ਰਾਸ਼ਟਰੀ ਕਾਰਜਕਾਰੀ ਸਹਾਇਕ ਐਂਜੇਲਾ ਮੈਕੈਲਮ, ਟਰੰਪ ਦੇ ਸਲਾਹਕਾਰ ਵਕੀਲ ਜੌਹਨ ਈਸਟਮੈਨ, ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਤੇ ਬਰਨਾਡ ਕੇਰੀਕੀ ਨੂੰ ਸੰਮਨ ਭੇਜੇ ਗਏ ਹਨ।