ਵਾਸ਼ਿੰਗਟਨ, 25 ਸਤੰਬਰ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਗਠਿਤ ਇਕ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਮਰੀਕੀ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਇਕ ਮਿਆਰਬੰਦ ਵਰਦੀ ਨੀਤੀ ਅਪਨਾਉਣੀ ਚਾਹੀਦੀ ਹੈ ਜੋ ਸੈਨਿਕਾਂ ਨੂੰ ਦਸਤਾਰ ਸਜਾਉਣ, ਦਾਹੜੀ ਰੱਖਣ, ਹਿਜਾਬ ਤੇ ਟੋਪੀ ਪਹਿਨਣ ਜਿਹੀਆਂ ਆਪਣੇ ਧਾਰਮਿਕ ਰੀਤਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੰਦੀ ਹੋਵੇ। ਏਸ਼ਿਆਈ ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਤੇ ਪ੍ਰਸ਼ਾਂਤ ਦੀਪ ਸਮੂਹ ਵਿਚ ਰਹਿਣ ਵਾਲੇ ਵੱਖ-ਵੱਖ ਧਾਰਮਿਕ ਫ਼ਿਰਕਿਆਂ ਦੇ ਲੋਕਾਂ ਉਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਸ਼ੁੱਕਰਵਾਰ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ 12 ਮਈ ਨੂੰ ਮਨਜ਼ੂਰ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਦਾ ਵੇਰਵਾ ਦਿੱਤਾ ਗਿਆ ਹੈ।