ਵੈਟੀਕਨ ਸਿਟੀ:ਪੋਪ ਫਰਾਂਸਿਸ ਨੇ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਅਫ਼ਗਾਨ ਸ਼ਰਨਾਰਥੀਆਂ ਦਾ ਸਵਾਗਤ ਕਰਨ। ਸੈਂਟ ਪੀਟਰਜ਼ ਸਕੁਏਅਰ ’ਚ ਲੋਕਾਂ ਨਾਲ ਮੁਲਾਕਾਤ ਦੌਰਾਨ ਫਰਾਂਸਿਸ ਨੇ ਪ੍ਰਾਰਥਨਾ ਕੀਤੀ ਕਿ ਅਫ਼ਗਾਨਿਸਤਾਨ ਦੇ ਉੱਜੜੇ ਵਿਅਕਤੀਆਂ ਨੂੰ ਸਹਾਇਤਾ ਅਤੇ ਸੁਰੱਖਿਆ ਮਿਲੇ। ਉਂਜ ਪੋਪ ਨੇ ਤਾਲਿਬਾਨ ਜਾਂ ਉਸ ਦੀਆਂ ਨੀਤੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਕਿਹਾ ਕਿ ਛੋਟੇ ਅਫ਼ਗਾਨ ਬੱਚਿਆਂ ਨੂੰ ਸਿੱਖਿਆ ਮਿਲੇ ਜੋ ਮਨੁੱਖੀ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਆਸ ਜਤਾਈ ਕਿ ਸਾਰੇ ਅਫ਼ਗਾਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਾਣ ਨਾਲ ਰਹਿਣਗੇ।